ਕਿਸਾਨ ਅੰਦੋਲਨ: ਹੱਡ-ਚੀਰਵੀਂ ਠੰਡ ਨਾਲ ਇੱਕ ਹੋਰ ਕਿਸਾਨ ਫੌਤ - ਕਾਲੇ ਕਾਨੂੰਨਾਂ ਨੂੰ ਰੱਦ
ਅੰਮ੍ਰਿਤਸਰ: ਦਿੱਲੀ ਹੱਦਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਚਲ ਰਹੇ ਕਿਸਾਨਾਂ ਦੇ ਸੰਘਰਸ਼ ਨੇ ਅੱਜ ਪੂਰੇ ਦੋ ਮਹੀਨੇ ਕਰ ਲਏ ਹਨ। ਅੱਜ ਸਿੰਘੂ ਬਾਰਡਰ ਉੱਤੇ ਅੰਦੋਲਨ ਕਰ ਰਹੇ ਇੱਕ ਹੋਰ ਕਿਸਾਨ ਦੀ ਹੱਡ ਚੀਰਵੀਂ ਠੰਡ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਰਤਨ ਸਿੰਘ ਹੈ ਤੇ ਉਹ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਕੋਟਲੀ ਢੋਲੇ ਸ਼ਾਹ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਰਤਨ ਸਿੰਘ ਪਿਛਲੇ 20 ਦਿਨਾਂ ਤੋਂ ਦਿੱਲੀ ਬਾਰਡਰ ਉੱਤੇ ਅੰਦੋਲਨ ਕਰ ਰਹੇ ਸੀ ਤੇ ਪਿਛਲੇ ਦੋ ਦਿਨਾਂ ਉੱਤੇ ਬਿਮਾਰ ਚੱਲ ਰਹੇ ਸੀ। ਅੱਜ ਜਿਆਦਾ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਜਲਦ ਤੋਂ ਜਲਦ ਇਨ੍ਹਾਂ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਕਿਸਾਨ ਵਾਪਸ ਆਪਣੇ ਘਰ ਪਰਤ ਸਕਣ।