ਕਿਸਾਨਾਂ ਦਾ ਸਾਥ ਦੇਣ ਲਈ ਫਿਲੌਰ ਤੋਂ ਇੱਕ ਹੋਰ ਜੱਥਾ ਦਿੱਲੀ ਨੂੰ ਰਵਾਨਾ
ਜਲੰਧਰ: ਸਥਾਨਕ ਕਸਬਾ ਫਿਲੌਰ ਦੇ ਪਿੰਡ ਕੰਗ ਜਗੀਰ ਤੋਂ ਕਿਸਾਨਾਂ ਦੇ ਸੰਘਰਸ਼ 'ਚ ਸ਼ਿਰਕਤ ਕਰਨ ਲਈ ਇੱਕ ਜੱਥੇ ਨੇ ਦਿੱਲੀ ਨੂੰ ਕੂਚ ਕੀਤਾ ਹੈ। ਇਸ ਬਾਰੇ ਗੱਲ ਕਰਦੇ ਪਿੰਡ ਵਾਸੀ ਨੇ ਕਿਹਾ ਕਿ ਪਿੰਡ ਵਾਸੀਆਂ ਤੇ ਐਨਆਰਆਈ ਭੈਣ ਭਰਾਵਾਂ ਦੀ ਮਦਦ ਨਾਲ ਅਸੀਂ ਰਸਦ ਲੈ ਦਿੱਲੀ ਨੂੰ ਜਾ ਰਹੇ ਹਾਂ। ਉਨ੍ਹਾਂ ਨੇ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਤਾਂ ਅੰਬਾਨੀ ਅਡਾਨੀ ਦੀ ਕੱਠਪੁੱਤਲੀ ਬਣ ਕੰਮ ਕਰ ਰਿਹਾ ਹੈ।