ਪਿੰਡ ਨਾਗੋਕੇ ਦਾ ਸਲਾਨਾ ਫੁੱਟਬਾਲ ਖੇਡ ਮੇਲਾ ਹੋਇਆ ਸਮਾਪਤ - Annual football game fair of village Nagoke
ਤਰਨ ਤਾਰਨ: ਪਿੰਡ ਨਾਗੋਕੇ ਵਿਖੇ ਐਨ.ਆਰ.ਆਈ. ਵੀਰਾਂ ਅਤੇ ਪਿੰਡ ਦੇ ਨੌਜ਼ਵਾਨਾਂ ਵੱਲੋ ਕਰਵਾਇਆ ਜਾਂਦਾ ਸਲਾਨਾ ਫੁੱਟਬਾਲ ਖੇਡ ਮੇਲਾ ਸਮਾਪਤ ਹੋ ਗਿਆ ਹੈ। ਇਸ ਖੇਡ ਮੇਲੇ ਵਿੱਚ ਕੁੱਲ 32 ਫੁੱਟਬਾਲ ਦੀਆਂ ਟੀਮਾਂ ਨੇ ਭਾਗ ਲਿਆ ਸੀ। ਫਾਈਨਲ ਮੈਚ ਭੌਰਸ਼ੀ ਰਾਜਪੂਤਾਂ ਅਤੇ ਪੰਡੋਰੀ ਗੋਲਾ ਦੀਆਂ ਟੀਮਾਂ ਵਿੱਚ ਖੇਡਿਆ ਗਿਆ। ਜਿਸ ਵਿੱਚ ਭੌਰਸ਼ੀ ਰਾਜਪੂਤਾਂ ਦੀ ਟੀਮ ਜੇਤੂ ਰਹੀ। ਇਸ ਮੌਕੇ ਪਹਿਲੇ, ਦੂਸਰੇ, ਤੀਸਰੇ ਅਤੇ ਚੌਥੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।