C.B.S.E 12th results : ਪੰਜਾਬ ਦੀ ਇਸ ਧੀ ਨੇ ਦੇਸ਼ 'ਚ ਕੀਤਾ ਟੌਪ - ਪੁਲਿਸ ਲਾਈਨ
ਅੰਮ੍ਰਿਤਸਰ : ਸਟੂਡੈਂਟ ਵੰਸ਼ਕਿਆ ਅਗਰਵਾਲ ਨੇ 99.8% ਨੰਬਰ ਲੈਕੇ ਦੇਸ਼ ਭਰ ਵਿੱਚ ਸਕੂਲ ਦਾ ਨਾਂ ਰੋਸ਼ਨ ਕੀਤਾ, ਅੰਮ੍ਰਿਤਸਰ ਡੀ.ਏ.ਵੀ ਪਬਲਿਕ ਸਕੂਲ ਪੁਲਿਸ ਲਾਈਨ ਦੀ ਵੰਸ਼ਕਿਆ ਅਗਰਵਾਲ ਦੇ 99.8% ਨੰਬਰ ਆਉਣ 'ਤੇ ਸਕੂਲ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਸਾਰੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਪ੍ਰਿੰਸੀਪਲ ਤੇ ਵੰਸ਼ਕਿਆ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅਨੀਤਾ ਮਹਿਰਾ ਨੇ ਕਿਹਾ ਉਨ੍ਹਾਂ ਦੇ ਸਕੂਲ ਦੀ ਟੀਚਰਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਦੇਸ਼ ਭਰ ਵਿੱਚ ਸਾਡੇ ਸਕੂਲ ਦਾ ਨਾਂ ਉੱਚਾ ਹੋਇਆ ਹੈ। ਸਾਨੂੰ ਮਾਣ ਹੈ ਆਪਣੀ ਸਕੂਲ ਦੀ ਸਟੂਡੈਂਟ ਵਨਸ਼ਿਕਾ ਉਪਰ ਜਿਸ ਦੀ ਮਿਹਨਤ ਦਾ ਨਤੀਜਾ ਉਸਨੇ ਆਪਣੇ ਸਕੂਲ ਦਾ ਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ।