ਨਰਸਾਂ ਦੀ ਹੜਤਾਲ, ਮਰੀਜ ਪ੍ਰੇਸ਼ਾਨ - ਨਰਸਾਂ ਦੀ ਹੜਤਾਲ
ਜਲੰਧਰ: ਸਿਵਲ ਹਸਪਤਾਲ 'ਚ ਨਰਸ ਸਟਾਫ਼ (Nurse staff at the Civil Hospital) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ (Strike) ਕੀਤੀ ਗਈ ਹੈ। ਦੱਸ ਦੇਈਏ ਕਿ ਪਹਿਲਾਂ ਵੀ ਇਨ੍ਹਾਂ ਵੱਲੋਂ ਹੜਤਾਲ (Strike) ਕੀਤੀ ਗਈ ਸੀ, ਪਰ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Deputy Chief Minister Om Prakash Soni) ਵੱਲੋਂ ਇਨ੍ਹਾਂ ਨਾਲ ਮੀਟਿੰਗ ਕਰਕੇ ਜਲਦ ਮੰਗਾਂ ਪੂਰੀਆ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਨਿਰਧਾਰਿਤ ਸਮੇਂ ਪੂਰਾ ਹੋਣ ਤੋਂ ਬਾਅਦ ਜਦੋਂ ਇਨ੍ਹਾਂ ਨੇ ਆਪਣੀਆਂ ਮੰਗਾਂ ਬਾਰੇ ਉੱਪ ਮੁੱਖ ਮੰਤਰੀ ਓ.ਪੀ. ਸੋਨੀ (Deputy Chief Minister Om Prakash Soni) ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਾਇਨਾਂਸ ਮਨਿਸਟਰ (Minister of Finance) ਵੱਲੋਂ ਤੁਹਾਡੀ ਫਾਈਲ ਦੀ ਜੋ ਤਿੰਨ ਮੰਗਾਂ ਹਨ, ਉਹ ਖਾਰਿਜ ਕਰ ਦਿੱਤੀਆਂ ਗਈਆਂ ਹਨ। ਜਿਸ ਤੋਂ ਨਰਾਜ਼ ਨਰਸ ਸਟਾਫ਼ ਨੇ ਮੁੜ ਤੋਂ ਪੰਜਾਬ ਸਰਕਾਰ ਖ਼ਿਲਾਫ਼ ਹੜਤਾਲ (Strike against Punjab Government) ਕਰ ਦਿੱਤੀ ਗਈ ਹੈ।