ਗੜ੍ਹਸ਼ੰਕਰ: ਮੁਲਾਜ਼ਮਾਂ ਦੀ ਘਾਟ ਕਾਰਨ ਪਿੰਡ ਹੈਬੋਵਾਲ ਦੀ ਪਸ਼ੂ ਡਿਸਪੈਂਸਰੀ ਬੰਦ - Animal Dispensary
ਗੜ੍ਹਸ਼ੰਕਰ: ਇੱਥੋਂ ਸ਼ਿਵਾਲਿਕ ਪਹਾੜੀਆ ਉੱਤੇ ਵਸੇ ਇਲਾਕਾ ਬੀਤ ਅਤੇ ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਪਿੰਡ ਹੈਬੋਵਾਲ ਦੀ ਪਸ਼ੂ ਡਿਸਪੈਂਸਰੀ ਮੁਲਾਜ਼ਮਾ ਦੀ ਘਾਟ ਕਾਰਨ ਬੰਦ ਪਈ ਹੈ। ਜਦੋਂ ਕਿ ਇਸ ਡਿਸਪੈਂਸਰੀ ਤੋਂ 5-6 ਪਿੰਡਾਂ ਨੂੰ ਲਾਭ ਮਿਲਦਾ ਸੀ। ਸਮਾਜਸੇਵੀ ਵਿਜੇ ਕੁਮਾਰ ਨੇ ਕਿਹਾ ਕਿ 31 ਮਾਰਚ ਨੂੰ ਇਸ ਡਿਸਪੈਂਸਰੀ ਤੋਂ ਮੇਨ ਮੁਲਾਜ਼ਮ ਦੀ ਰਿਟਾਇਰਮੈਟ ਹੋਣ ਤੋਂ ਬਾਅਦ ਸਬੰਧਤ ਮਹਿਕਮੇ ਨੇ ਦਰਜਾ 4 ਦੇ ਮੁਲਾਜ਼ਮ ਦੀ ਵੀ ਡਿਊਟੀ ਇਥੋਂ ਬਦਲ ਦਿੱਤੀ ਜਿਸ ਨਾਲ ਇਸ ਡਿਸਪੈਸਰੀ ਨੂੰ ਅੱਜਕਲ੍ਹ ਜਿੰਦਰਾ ਲਗਾ ਹੋਇਆ ਹੈ। ਮੌਕੇ ਉੱਤੇ ਗੇਟ ਉੱਤੇ ਲਗਾ ਜਿੰਦਰਾ ਦਿਖਾਉਦੇ ਹੋਏ ਵਿਜੇ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਡਿਸਪੈਸਰੀ 'ਚ ਜਲਦੀ ਤੋਂ ਜਲਦੀ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।