ਆਂਗਣਵਾੜੀ ਮੁਲਾਜ਼ਮ 9 ਅਗਸਤ ਨੂੰ ਗੱਦੀ ਛੱਡੋ ਅੰਦੋਲਨ ਦਿਵਸ ਮਨਾਣਉਣਗੇ - ਗੱਦੀ ਛੱਡੋ ਅੰਦੋਲਨ ਦਿਵਸ
ਸ਼੍ਰੀ ਫਤਿਹਗੜ੍ਹ ਸਾਹਿਬ:ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਨੂੰ ਗੱਦੀ ਛੱਡੋ ਅੰਦੋਲਨ ਦਿਵਸ ਵਜੋਂ ਮਨਾਉਂਦੇ ਹੋਏ ਪੰਜਾਬ ਭਰ ਵਿਚ ਜ਼ਿਲ੍ਹਾ ਹੈਡਕੁਆਟਰਾਂ ’ਤੇ ਅੰਦੋਲਨ ਕੀਤਾ ਜਾਵੇਗਾ। ਇਸ ਨੂੰ ਲੈ ਕੇ ਅੱਜ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਮੀਟਿੰਗ ਫਤਿਹਗੜ੍ਹ ਸਾਹਿਬ ਵਿਚ ਹੋਈ ਜਿਸ ਵਿਚ ਆਂਗਵਾੜੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਦੱਸਿਆ ਕਿ ਸਰਕਾਰ ਅੱਖਾਂ ਤੋਂ ਅੰਨੀ, ਕੰਨਾਂ ਤੋਂ ਬੋਲੀ ਅਤੇ ਗੂੰਗੀ ਬਣੀ ਹੋਈ ਹੈ। ਕਿਉਂਕਿ ਉਨ੍ਹਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਮੰਗ ਪੱਤਰ 'ਤੇ ਧਰਨੇ ਵੀ ਦਿੱਤੇ ਗਏ। ਪੰਰਤੂ ਸਰਕਾਰ ਉਨ੍ਹਾ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਤੋਂ ਇਲਾਵਾ 14 ਅਗਸਤ ਨੂੰ ਜ਼ਿਲ੍ਹਾ ਹੈਡਕੁਆਟਰਾਂ ’ਤੇ ਦਿਨ ਰਾਤ ਧਰਨਾ ਦਿੱਤਾ ਜਾਵੇਗਾ।