ਆਂਗਣਵਾੜੀ ਮੁਲਾਜ਼ਮ ਯੂਨੀਅਨ ਆਪਣੀਆਂ ਮੰਗਾਂ ਲਈ ਕਰੇਗੀ ਜੇਲ੍ਹ ਭਰੋ ਅੰਦੋਲਨ - ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ
ਫ਼ਤਿਹਗੜ੍ਹ ਸਾਹਿਬ: ਆਂਗਣਵਾੜੀ ਵਰਕਰ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਤਿੱਖਾ ਸੰਘਰਸ਼ ਵਿੱਢਣ ਜਾ ਰਹੀ ਹੈ। ਇਸ ਦਾ ਐਲਾਨ ਇੱਥੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਥੇਬੰਦੀ 26 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਜੇਲ੍ਹ ਭਰੋ ਅੰਦਲਨ ਕੀਤਾ ਜਾਵੇਗਾ। ਇਸੇ ਨਾਲ ਹੀ 18 ਨਵੰਬਰ ਨੂੰ ਜਲੰਧਰ ਅਤੇ 19 ਨਵੰਬਰ ਨੂੰ ਸੰਗਰੂਰ ਵਿੱਚ ਕਨਵੈਨਸ਼ਨ ਵੀ ਕੀਤੀਆਂ ਜਾਣਗੀਆਂ।