ਸਿੱਧੂ ਦੀ ਰੈਲੀ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਨੇੇ ਪਾਇਆ ਘੇਰਾ - ਆਂਗਣਵਾੜੀ ਵਰਕਰਾਂ ਨੇੇ ਪਾਇਆ ਘੇਰਾ
ਸੰਗਰੂਰ: ਮਲੇਰਕੋਟਲਾ ਅਨਾਜ ਮੰਡੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੋਣੀ ਸੀ, ਰੈਲੀ ਦਾ ਆਯੋਜਨ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ ਸੀ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਉਚੇਚੇ ਤੌਰ 'ਤੇ ਪਹੁੰਚਣਾ ਸੀ। ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ਦੀ ਭਿਣਕ ਲੱਗਣ ਤੇ ਆਂਗਨਵਾੜੀ ਵਰਕਰਾਂ ਨੇ ਨਾਲ ਦੇ ਪੰਜਾਬ ਪ੍ਰਧਾਨ ਊਸ਼ਾ ਰਾਣੀ ਆਪਣੀਆਂ ਹਜ਼ਾਰਾਂ ਵਰਕਰਾਂ ਦੇ ਨਾਲ ਅਨਾਜ ਮੰਡੀ ਪੰਡਾਲ ਨੂੰ ਜਾਂਦੇ ਸਾਰੇ ਰਸਤਿਆਂ ਤੇ ਧਰਨੇ ਲਗਾ ਦਿੱਤੇ ਅਤੇ ਕਿਸੇ ਵੀ ਵਾਹਨ ਨੂੰ ਗੁਜ਼ਰ ਨਹੀਂ ਦਿੱਤਾ ਕਈ ਘੰਟੇ ਇਹ ਧਰਨਾ ਇਸੇ ਤਰ੍ਹਾਂ ਚੱਲਿਆ ਪਰ ਕਿਸੇ ਨਾ ਕਿਸੇ ਤਰੀਕੇ ਨਵਜੋਤ ਸਿੰਘ ਸਿੱਧੂ ਨੂੰ ਪੰਡਾਲ ਵਾਲੀ ਥਾਂ ਤੇ ਲਿਆਂਦਾ ਗਿਆ ਤੇ ਨਾਲ ਹੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਪਹੁੰਚੇ।