ਆਂਗਨਵਾੜੀ ਵਰਕਰਾਂ ਦਾ SDM ਦਫ਼ਤਰ ਬਾਹਰ ਧਰਨਾ - Anganwadi workers
ਫ਼ਿਰੋਜ਼ਪੁਰ: ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਐੱਸ.ਡੀ.ਐੱਮ. (SDM) ਜ਼ੀਰਾ ‘ਤੇ ਸੀ.ਡੀ.ਪੀ.ਓ. (CDPO) ਰਾਹੀਂ ਮੁੱਖ ਮੰਤਰੀ ਤੇ ਕੇਂਦਰ ਸਰਕਾਰ (Chief Minister and Union Government) ਨੂੰ ਆਪਣਾ ਮੰਗ ਪੱਤਰ ਭੇਜਿਆ ਹੈ। ਆਂਗਣਵਾੜੀ ਵਰਕਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਵੀ ਇਨ੍ਹਾਂ ਵਰਕਰਾਂ ਵੱਲੋਂ ਜ਼ੀਰਾ ਦੇ ਐੱਸ.ਡੀ.ਐੱਮ.(SDM) ਦੇ ਦਫ਼ਤਰ ਬਾਹਰ ਧਰਨਾ ਲਗਾਇਆ ਗਿਆ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, ਕਿ ਪੰਜਾਬ ਦੀ ਸਰਕਾਰ ਆਪਣੇ ਵਿਧਾਇਕ ਦੇ ਬੱਚਿਆ ਨੂੰ ਤਾਂ ਨੌਕਰੀ ਘਰ ਬੈਠੇ ਹੀ ਦੇ ਰਹੀ ਹੈ, ਪਰ ਆਮ ਲੋਕਾਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਵੀ ਨੌਕਰੀ ਦੀ ਤਾਂ ਪੁਲਿਸ ਦੇ ਡੰਡੇ ਪੰਜਾਬ ਸਰਕਾਰ (Government of Punjab) ਵੱਲੋਂ ਦਿੱਤੇ ਜਾਦੇ ਹਨ।