ਆਂਗਨਵਾੜੀ ਮੁਲਾਜਮਾਂ ਨੇ ਮੰਗਾ ਨਾ ਮੰਨੇ ਜਾਣ 'ਤੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ - ਆਂਗਨਵਾੜੀ ਮੁਲਾਜਮਾਂ
ਹੁਸ਼ਿਆਰਪੁਰ: ਗੜ੍ਹਸ਼ੰਕਰ 'ਚ ਆਂਗਨਵਾੜੀ ਮੁਲਾਜਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਗੜ੍ਹਸ਼ੰਕਰ ਸ਼ਹਿਰ ਵਿੱਖੇ ਰੋਸ਼ ਪ੍ਰਦਰਸ਼ਨ ਕਰ ਗੜ੍ਹਸ਼ੰਕਰ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਗੁਰਬਖਸ਼ ਕੌਰ ਮੀਤ ਪ੍ਰਧਾਨ ਆਂਗਨਵਾੜੀ ਮੁਲਾਜਮ ਯੂਨੀਅਨ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦਿਆ ਵੱਲੋਂ ਪੰਜਾਬ 'ਚ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ 2 ਧਰਨੇ ਪ੍ਰਦਰਸ਼ਨ ਚੱਲ ਰਹੇ ਹਨ। ਜਿਨ੍ਹਾਂ ਵਿਚੋਂ ਇੱਕ ਅਰੁਣਾ ਚੌਧਰੀ ਦੇ ਘਰ ਦੇ ਅੱਗੇ 14 ਅਪ੍ਰੈਲ ਤੋਂ ਜਥੇਬੰਦਿਆ ਪ੍ਰਦਰਸ਼ਨ ਕਰ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ 17 ਮਾਰਚ ਤੋਂ ਵਿਜੈਇੰਦਰ ਸਿੰਗਲਾ ਦੇ ਘਰ ਦੇ ਅੱਗੇ ਜਥੇਬੰਦਿਆ ਡਟਿਆ ਹੋਇਆ ਹਨ।ਉਨ੍ਹਾ ਕਿਹਾ ਕਿ ਸਾਡੀ ਮੰਗ ਹੈ ਕਿ 2017 ਦੇ ਵਿੱਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਨਵਾੜੀ ਕੇਂਦਰ ਵਿੱਚ ਪੜਾਉਣ ਦੇ ਹੁਕਮ ਜਾਰੀ ਹੋਏ ਸਨ। ਉਨ੍ਹਾਂ ਨੂੰ ਵਲੰਟੀਅਰ ਵਲੋਂ ਪੜਾਇਆ ਜਾਣਾ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਵਲੰਟੀਅਰ ਨੂੰ ਨਹੀਂ ਰੱਖਿਆ ਗਿਆ ਉਲਟਾ ਆਂਗਨਵਾੜੀ ਵਰਕਰਾਂ ਤੋਂ ਮਿਡ ਡੇ ਮਿਲ ਦਾ ਕੰਮ ਲਿਆ ਜਾ ਰਿਹਾ ਹੈ। ਇਸ ਮੌਕੇ ਆਂਗਨਵਾੜੀ ਮੁਲਾਜ਼ਮਾਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।