'ਸਾਡਾ ਕੰਮ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਦੇਖਭਾਲ ਕਰਨਾ ਹੈ ਸਬਜ਼ੀਆ ਉਗਾਉਣਾ ਨਹੀਂ' - ਮਾਵਾਂ ਦੀ ਦੇਖਭਾਲ ਕਰਨਾ
ਰੂਪਨਗਰ: ਜ਼ਿਲ੍ਹੇ ’ਚ ਆਂਗਨਵਾੜੀ ਵਰਕਰਾਂ(Anganwadi workers) ਨੂੰ ਕੇਂਦਰ ਸਰਕਾਰ ਵੱਲੋਂ ਸਬਜ਼ੀਆਂ ਨੂੰ ਉਗਾਉਣ ਦੇ ਲਈ ਬੀਜ ਭੇਜੇ ਗਏ ਹਨ। ਜਿਸ ’ਤੇ ਆਂਗਨਵਾੜੀ ਵਰਕਰਾਂ ਨੇ ਰੋਸ ਜਾਹਿਰ ਕੀਤਾ ਹੈ। ਇਸ ਸਬੰਧ ’ਚ ਆਂਗਨਵਾੜੀ ਵਰਕਰਾਂ ਨੇ ਜਿਲ੍ਹਾ ਪ੍ਰਸ਼ਾਸਨ(district administration) ਨੂੰ ਮੰਗ ਪੱਤਰ ਵੀ ਦਿੱਤਾ ਹੈ। ਇਸ ਮੌਕੇ ਆਂਗਨਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਬੱਚਿਆ ਨੂੰ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਸਿਹਤ ਸੰਭਾਲ ਕਰਨੀ ਹੈ ਸਬਜ਼ੀਆਂ ਉਗਾਉਣਾ ਸਾਡਾ ਕੰਮ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਨੂੰ ਬੀਜ ਕੋਰੀਅਰ ਰਾਹੀ ਭੇਜੇ ਗਏ ਹਨ।