ਆਂਗਣਵਾੜੀ ਮੁਲਾਜ਼ਮ ਯੂਨੀਅਨ ਚੰਡੀਗੜ੍ਹ 'ਚ ਕਰੇਗੀ ਪ੍ਰਦਰਸ਼ਨ - ਆਂਗਣਵਾੜੀ ਮੁਲਾਜ਼ਮ ਯੂਨੀਅਨ
ਚੰਡੀਗੜ੍ਹ ਦੇ ਸੈਕਟਰ 34 ਸਥਿਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਦੇ ਦਫਤਰ ਅੱਗੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਦਾ ਚਿੱਠੀ ਪੱਤਰ ਡਾਇਰੈਕਟਰ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਦੀਆਂ ਮੰਗਾਂ ਹਨ ਕਿ ਪੋਸ਼ਣ ਅਭਿਆਨ ਤਹਿਤ ਵਰਧਕ ਰਾਸ਼ੀ 500 ਰੁਪਏ, ਵਰਕਰ ਨੂੰ 250 ਰੁਪਏ ਅਤੇ ਹੈਲਪਰ ਨੂੰ 1 ਅਕਤੂਬਰ 2018 ਤੋਂ ਏਰੀਅਰ ਸਮੇਤ ਦਿੱਤੀ ਜਾਵੇ।