ਪੁਲਿਸ ਅਕੈਡਮੀ ਦੇ ਪਿੱਛੋ ਮਿਲੀ ਅਣਪਛਾਤੀ ਲਾਸ਼ - Unknown corpse
ਜਲੰਧਰ : ਫਿਲੌਰ ਪੁਲਿਸ ਅਕੈਡਮੀ ਦੇ ਪਿਛਲੇ ਪਾਸੇ ਸੁੰਨਸਾਨ ਘਾਟੀ ਵਾਲੀ ਰੋਡ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਉਮਰ 45 ਕੁ ਸਾਲ ਹੈ। ਮ੍ਰਿਤਕ ਦੇ ਸੰਤਰੀ ਕਾਲੇ ਰੰਗ ਦੀ ਟੀ ਸ਼ਰਟ ਤੇ ਕੋਕਾ ਕੋਲਾ ਰੰਗ ਦੀ ਪੈਂਟ ਪਾਈ ਹੋਈ ਹੈ। ਪੁਲਿਸ ਨੇ ਮ੍ਰਿਤਕ ਨੂੰ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।
Last Updated : Apr 4, 2021, 7:51 PM IST