ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਬੱਚਿਆ ਦੇ ਖਾਣੇ ’ਚ ਮਿਲੇ ਕੀੜੇ - ਬੱਚਿਆ ਦੇ ਖਾਣੇ ’ਚ ਮਿਲੇ ਕੀੜੇ
ਹੁਸ਼ਿਆਰਪੁਰ: ਸਰਕਾਰੀ ਐਲੀਮੈਂਟਰੀ ਸਕੂਲ ’ਚ ਬੱਚਿਆਂ ਨੂੰ ਮਿਡ ਡੇ ਮੀਲ ਦਾ ਖਾਣਾ ਦਿੱਤਾ ਗਿਆ ਪਰ ਜੋ ਖਾਣਾ ਬੱਚਿਆ ਨੂੰ ਖਾਣ ਲਈ ਦਿੱਤਾ ਗਿਆ ਉਸ ’ਚ ਕੀੜੇ ਨਿਕਲੇ। ਜਿਨ੍ਹਾਂ ਬੱਚਿਆ ਨੂੰ ਖਾਣਾ ਪਰੋਸਿਆ ਗਿਆ ਸੀ ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਉਨ੍ਹਾਂ ਨੂੰ ਜੋ ਖਾਣਾ ਖਾਣ ਲਈ ਦਿੱਤਾ ਗਿਆ ਸੀ ਉਸ ਚ ਕੀੜੇ ਸੀ ਜਿਸ ਕਾਰਨ ਉਨ੍ਹਾਂ ਨੇ ਇਹ ਖਾਣਾ ਨਹੀਂ ਖਾਇਆ। ਇਸ ਮਾਮਲੇ ’ਤੇ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਇਸ ਚ ਉਨ੍ਹਾਂ ਦਾ ਕੋਈ ਕਸੂਰ ਹੀਂ ਹੈ ਉਨ੍ਹਾਂ ਵੱਲੋਂ ਨਵਾਂ ਰਾਸ਼ਨ ਹੀ ਲਿਆਂਦਾ ਗਿਆ ਸੀ। ਦੂਜੇ ਪਾਸੇ ਖਾਣਾ ਬਣਾਉਣ ਵਾਲੀ ਔਰਤ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋ ਸਾਫ ਸੁਥਰਾ ਖਾਣਾ ਬਣਾਇਆ ਗਿਆ ਹੈ ਇਹ ਰਾਸ਼ਨ ਸਕੂਲ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਸੀ।