ਸਕੂਲ ’ਚ ਉੱਤਰਿਆ ਜਹਾਜ਼, ਜਾਣੋ ਕਿਉਂ - plane landed at the school
ਮਲੇਰਕੋਟਲਾ: ਇੰਡੀਅਨ ਏਅਰ ਫੋਰਸ ਨੇ ਆਪਣਾ ਇੱਕ ਚੌਪਰ ਇੱਕ ਨਿਜੀ ਸਕੂਲ ਵਿੱਚ ਲੈਂਡ ਕੀਤਾ। ਦੱਸ ਦਈਏ ਕਿ ਚੌਪਰ ਨੇ ਹਲਵਾਰੇ ਤੋਂ ਉਡਾਣ ਭਰੀ ਸੀ ਜਿਸਦੇ ਵਿੱਚ 2 ਪਾਇਲਟ ਤੇ ਇੱਕ ਵਿਅਕਤੀ ਸਵਾਰ ਸੀ ਤਾਂ ਅਚਾਨਕ ਮਲੇਰਕੋਟਲਾ ਉੱਪਰ ਦੀ ਗੁਜ਼ਰਨ ਲੱਗੇ ਤਾਂ ਉਸ ਵਿੱਚ ਕੋਈ ਤਕਨੀਕੀ ਖ਼ਰਾਬੀ ਆਉਣ ਕਰਕੇ ਉਸ ਨੂੰ ਐਮਰਜੈਂਸੀ ਹਾਲਤ ਵਿੱਚ ਮਲੇਰਕੋਟਲਾ ਦੇ ਬਾਹਰ ਇਲਾਕੇ ਦੇ ਵਿੱਚ ਇੱਕ ਨਿਜੀ ਸਕੂਲ ਦੇ ਗਰਾਊਂਡ ਵਿੱਚ ਉਤਾਰਨਾ ਪਿਆ। ਇਸ ਤੋਂ ਮਗਰੋਂ ਏਅਰ ਫੋਰਸ ਦੇ ਕੁਝ ਹੋਰ ਅਧਿਕਾਰੀ ਇੱਕ ਹੋਰ ਚੌਪਰ ਲੈ ਕੇ ਆਏ ਤੇ ਇਸ ਚੌਪਰ ਨੂੰ ਠੀਕ ਕਰ ਲੈ ਗਏ।