ਪੰਜਾਬ

punjab

ETV Bharat / videos

ਸਕੂਲਾਂ ਦੀ ਨੁਹਾਰ ਬਦਲਣ ‘ਚ ਸਮਾਜ ਸੇਵੀ ਕਿਵੇਂ ਨਿਭਾਅ ਰਹੇ ਅਹਿਮ ਰੋਲ ?

By

Published : Oct 4, 2021, 7:18 PM IST

ਹੁਸ਼ਿਆਰਪੁਰ : ਸੂਬੇ ਭਰ ਦੇ ਕਾਫੀ ਹੱਦ ਤੱਕ ਸਕੂਲਾਂ (Schools) ਦੀ ਨੁਹਾਰ ਬਦਲਣ ਵਿੱਚ ਸਰਕਾਰਾਂ ਦੇ ਨਾਲ-ਨਾਲ ਸਮਾਜਸੇਵੀ (Social worker) ਲੋਕਾਂ ਦਾ ਬਹੁਤ ਵੱਡਾ ਯੋਗਦਾਨ (Contributions) ਹੈ ਜੋ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਕਿੱਤਣਾ ਵਿਖੇ ਸ਼ਹੀਦ ਸਰਵਣ ਦਾਸ ਮਿਡਲ ਸਕੂਲ ਦੇ ਵਿੱਚ ਜਿੱਥੇ ਦਿੱਲੀ ਨਿਵਾਸੀ ਸਮਾਜ ਸੇਵੀ (Social worker) ਸੁਧੀਰ ਕੁਮਾਰ ਚੱਢਾ ਤੇ ਪਰਦੀਪ ਕੁਮਾਰ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਕੂਲ ਦੀ ਨੁਹਾਰ ਬਦਲਣ ਦੇ ਨਾਲ ਨਾਲ ਬੱਚਿਆਂ ਨੂੰ ਲਗਾਤਾਰ ਜ਼ਰੂਰਤ ਦਾ ਸਾਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸੀ ਕੜੀ ਤਹਿਤ ਸਮਾਜ ਸੇਵੀ ਸੁਧੀਰ ਕੁਮਾਰ ਚੱਡਾ ਤੇ ਪ੍ਰਦੀਪ ਕੁਮਾਰ ਚੱਡਾ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਿਤ ਕਿੱਟਾਂ ਅਤੇ ਖੇਡਾਂ ਦਾ ਸਮਾਨ ਦਿੱਤਾ ਗਿਆ ਤਾਂ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਹੋ ਸਕੇ।

ABOUT THE AUTHOR

...view details