ਪੰਜਾਬ

punjab

ETV Bharat / videos

ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੀ ਸੰਗਤ ਲਈ SGPC ਦਾ ਅਹਿਮ ਉਪਰਾਲਾ - Sri Darbar Sahib

By

Published : Nov 3, 2021, 3:42 PM IST

ਅੰਮ੍ਰਿਤਸਰ: ਐੱਸਜੀਪੀਸੀ ਪ੍ਰਧਾਨ (SGPC President) ਬੀਬੀ ਜਗੀਰ ਕੌਰ (Bibi Jagir Kaur) ਵੱਲੋਂ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਸੰਗਤਾਂ ਦੀ ਸਹੂਲਤ ਨੂੰ ਵੇਖਦਿਆਂ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਸਰਾਂ ਨੂੰ ਜਲਦ ਤੇ ਸੁਚੱਜੇ ਤਰੀਕੇ ਨਾਲ ਬਣਾਉਣ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਦਿੱਤੀ ਗਈ ਹੈ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਚੱਲਦਿਆਂ ਇਸ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਨਾਲ ਹੀ ਦੱਸਿਆ ਕਿ ਇਸ ਸਰਾਂ ਦੇ ਵਿੱਚ ਢੇਡ ਹਜਾਰ ਤੋਂ ਵੱਧ ਕਮਰੇ ਹੋਣਗੇ ਤੇ ਸੰਗਤਾਂ ਦੇ ਲਈ ਪਾਰਕਿੰਗ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਰਾਂ ਦਰਬਾਰ ਸਾਹਿਬ ਦੇ ਬਿਲਕੁਲ ਨਜਦੀਕ ਹੈ। ਇਸਦੇ ਨਾਲ ਹੀ ਬੀਬੀ ਜਗੀਰ ਕੌਰ ਵੱਲੋਂ ਨਵੰਬਰ 1984 ਦੇ ਦੁਖਾਂਤ ਨੂੰ ਯਾਦ ਕਰਦਿਆਂ ਕਾਂਗਰਸ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਹੈ।

ABOUT THE AUTHOR

...view details