ਕੈਮਰੇ ਦੇ ਸਾਹਮਣੇ ਇੱਕ ਹਾਥੀ ਨੇ ਆਦਮੀ ਨੂੰ ਮਾਰ ਮੁਕਾਇਆ: ਵਾਇਰਲ ਵੀਡੀਓ - ਜੰਗਲੀ ਹਾਥੀ
ਅਸਾਮ: ਸ਼ੋਸ਼ਲ ਮੀਡੀਆ ਤੇ ਕੈਮਰਾ ਦੇ ਸਾਹਮਣੇ ਇੱਕ ਜੰਗਲੀ ਹਾਥੀ ਵੱਲੋਂ ਇੱਕ ਆਦਮੀ ਨੂੰ ਮਾਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਦੁਖਦਾਈ ਘਟਨਾ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੇ ਮੋਰੋਂਗੀ ਚਾਹ ਬਾਗ਼ ਵਿਖੇ ਵਾਪਰੀ ਜਦੋਂ ਚਾਹ ਵਾਲਾ ਮਜ਼ਦੂਰ ਆਪਣੀ ਡਿਉਟੀ ਖ਼ਤਮ ਕਰਕੇ ਘਰ ਵਾਪਿਸ ਆਇਆ ਤਾਂ ਉਨ੍ਹਾਂ ਨੂੰ ਜੰਗਲੀ ਹਾਥੀ ਦੇ ਝੁੰਡ ਦਾ ਸਾਹਮਣਾ ਕਰਨਾ ਪਿਆ। ਉਸੇ ਵੇਲੇ ਇੱਕ ਹਾਥੀ ਉਸ ਵੱਲ ਭੱਜਿਆ। ਉਹ ਮਜ਼ਦੂਰ ਉੱਥੋਂ ਭੱਜਣ ਦੀ ਕੋਸ਼ਿਸ ਕਰਦਾ ਹੈ ਪਰ ਭੱਜਦੇ ਭੱਜਦੇ ਉਹ ਇੱਕ ਡਰੇਨ ਵਿੱਚ ਡਿੱਗ ਜਾਂਦਾ ਹੈ। ਉਸ ਵਕਤ ਗੁੱਸੇ ਵਿੱਚ ਆਇਆ ਹਾਥੀ ਉਸ ਵਿਅਕਤੀ ਨੂੰ ਕੁਚਲਦਿਆਂ ਹੋਇਆ ਅੱਗੇ ਚਲਿਆ ਜਾਂਦਾ ਹੈ। ਇਸ ਤੋਂ ਬਾਅਦ ਲੋਕ ਉਸ 'ਤੇ ਇਕੱਠੇ ਹੋਏ ਅਤੇ ਉਸ ਵਿਅਕਤੀ ਨੂੰ ਹਸਪਤਾਲ ਲੈ ਗਏ। ਪਰ ਉਦੋਂ ਤੱਕ ਉਹ ਵਿਅਕਤੀ ਮਰ ਚੁੱਕਿਆ ਸੀ।