ਅੰਮ੍ਰਿਤਸਰ ਦੇ 'ਗੋਲਡਨ ਗੇਟ' ’ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ - ਗੋਲਡਨ ਗੇਟ
ਅੰਮ੍ਰਿਤਸਰ: ਸ਼ਹਿਰ ਦੇ ਪ੍ਰਵੇਸ਼ ਦੁਆਰ ਕਹੇ ਜਾਣ ਵਾਲੇ 'ਗੋਲਡਨ ਗੇਟ' ’ਤੇ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਛੱਬੀ ਜਨਵਰੀ ਨੂੰ ਕੇਂਦਰ ਸਰਕਾਰ ਵੱਲੋਂ ਜਾਣ-ਬੁੱਝ ਕੇ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਬਦਨਾਮ ਕਰਨ ਲਈ ਸ਼ਰਾਰਤੀ ਅਨਸਰਾਂ ਨੂੰ ਵਾੜਿਆ ਗਿਆ। ਜਿਨ੍ਹਾਂ ਨੇ ਲਾਲ ਕਿਲ੍ਹੇ ’ਤੇ ਕਿਸਾਨਾਂ ਦੇ ਝੰਡੇ ਤੋਂ ਇਲਾਵਾ ਕੇਸਰੀ ਝੰਡਾ ਲਹਿਰਾਇਆ। ਇਨ੍ਹਾਂ ਸ਼ਰਾਰਤੀ ਅਨਸਰਾਂ ’ਤੇ ਪਰਚੇ ਦਰਜ ਹੋਣੇ ਚਾਹੀਦੇ ਹਨ ਤੇ ਤਕਰੀਬਨ ਜਿਹੜੇ ਦੋ ਸੌ ਤੋਂ ਉਪਰ ਨੌਜਵਾਨ ਲਾਪਤਾ ਹਨ ਉਨ੍ਹਾਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਉੱਪਰ ਨਜਾਇਜ਼ ਪਰਚੇ ਕੀਤੇ ਗਏ ਨੇ ਉਨ੍ਹਾਂ ਨੂੰ ਰੱਦ ਕੀਤਾ ਜਾਵੇ।