ਧਨਤੇਰਸ ਨੇ ਬਜ਼ਾਰਾਂ ‘ਚ ਲੱਗੀ ਰੌਣਕ - ਤਿਉਹਾਰ
ਅੰਮ੍ਰਿਤਸਰ: ਦੀਵਾਲੀ (Diwali) ਤੋਂ ਪਹਿਲਾਂ ਆ ਰਹੇ ਤਿਉਹਾਰ (Festival) ਧਨਤੇਰਸ 'ਤੇ ਕੋਰੋਨਾ (Corona) ਮਹਾਮਾਰੀ ਤੋਂ ਬਾਅਦ ਬਾਜ਼ਾਰਾਂ (Market) 'ਚ ਇੱਕ ਵਾਰ ਫਿਰ ਤੋਂ ਰੌਣਕਾਂ ਪਰਤ ਆਈ ਹਨ। ਇਸ ਮੌਕੇ ਬਾਜ਼ਾਰਾਂ (Market) ਵਿੱਚ ਕੋਰੋਨਾ (Corona) ਦਾ ਅਸਰ ਘੱਟ ਹੀ ਨਜ਼ਰ ਆ ਰਿਹਾ ਹੈ। ਧਨਤੇਰਸ ਵਾਲੇ ਦਿਨ ਖਰੀਦਦਾਰੀ ਕਰਨਾ ਨੂੰ ਸ਼ੁਭ ਮੰਨਿਆ ਜਾਂਦਾ ਹੈ। ਜਿਸ ਕਰਕੇ ਜ਼ਿਆਦਾਤਰ ਲੋਕ ਇਸ ਦਿਨ ਦੀ ਉਡੀਕ ਕਰਦੇ ਹਨ। ਜਿਸ ਦਾ ਅਸਰ ਬਾਜ਼ਾਰ (Market) ਵਿੱਚ ਵੇਖਣ ਨੂੰ ਵੀ ਮਿਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਂਡਿਆਂ ਦੀ ਦੁਕਾਨ 'ਤੇ ਲੋਕ ਖਰੀਦਦਾਰੀ ਕਰ ਰਹੇ ਹਨ। ਇਸ ਮੌਕੇ ਦੁਕਾਨਦਾਰ ਪਹਿਲਾਂ ਨਾਲੋਂ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਬਾਜ਼ਾਰ (Market) ਵਿੱਚ ਰੌਂਣਕਾਂ ਵਾਪਸ ਆਈਆਂ ਹਨ।