ਅੰਮ੍ਰਿਤਸਰ ਦੀ "ਯੂਨਾਈਟਿਡ ਸਿੱਖ ਸੰਸਥਾ" ਨੇ ਲੋੜਵੰਦਾਂ ਦੇ ਲਈ ਖੋਲ੍ਹਿਆ "ਭੋਜਨ ਬੈਂਕ" - "United Sikh" organization
ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ 'ਚ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਲੋੜਵੰਦ ਲੋਕਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਬੇਹਦ ਔਖਾ ਹੋ ਰਿਹਾ ਹੈ। ਅਜਿਹੇ 'ਚ ਅੰਮ੍ਰਿਤਸਰ ਦੀ ਇੱਕ ਸਮਾਜ ਸੇਵੀ ਸੰਸਥਾ "ਯੂਨਾਈਟਿਡ ਸਿੱਖ" ਵੱਲੋਂ ਲੋੜਵੰਦਾਂ ਲਈ "ਭੋਜਨ ਬੈਂਕ" ਖੋਲ੍ਹਿਆ ਗਿਆ ਹੈ। ਇਸ ਦੇ ਤਹਿਤ ਲੋੜਵਦਾਂ ਨੂੰ ਰਾਸ਼ਨ, ਲੋੜੀਂਦਾ ਵਸਤੂਆਂ ਤੇ ਲੰਗਰ ਮੁਹਇਆ ਕਰਵਾਇਆ ਜਾਂਦਾ ਹੈ।