ਅੰਮ੍ਰਿਤਸਰ : ਮੋਬਾਈਲ ਦੁਕਾਨ ਤੋਂ ਮੋਬਾਈਲ ਚੋਰੀ ਕਰ ਫਰਾਰ ਹੋਇਆ ਨੌਜਵਾਨ
ਅੰਮ੍ਰਿਤਸਰ : ਅਜਨਾਲਾ ਵਿਖੇ ਚੋਗਾਵਾਂ ਰੋਡ ਉੱਤੇ ਸਥਿਤ ਇੱਕ ਮੋਬਾਈਲਾਂ ਦੀ ਦੁਕਾਨ 'ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਮੋਬਾਈਲ ਖਰੀਦਣ ਦੇ ਬਹਾਨੇ ਦੁਕਾਨ 'ਚ ਦਾਖਲ ਹੋਇਆ ਤੇ ਬਾਅਦ 'ਚ ਚੋਰੀ ਕਰਕੇ ਫਰਾਰ ਹੋ ਗਿਆ। ਇਸ ਬਾਰੇ ਦੱਸਦੇ ਹੋਏ ਦੁਕਾਨ ਦੇ ਮਾਲਕ ਮਨਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਦੁਕਾਨ ਦੂਜੇ ਇਲਾਕੇ 'ਚ ਹੈ। ਉਹ ਆਪਣੇ ਪਿਤਾ ਦੀ ਦੁਕਾਨ 'ਤੇ ਗਿਆ ਸੀ। ਉਨ੍ਹਾਂ ਦੱਸਿਆ ਘਟਨਾ ਦੇ ਸਮੇਂ ਦੁਕਾਨ ਉੱਤੇ ਕੰਮ ਕਰਨ ਵਾਲਾ ਲੜਕਾ ਮੌਜੂਦ ਸੀ, ਇਸ ਦੌਰਾਨ ਇੱਕ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਮੋਬਾਈਲ ਖਰੀਦਣ ਲਈ ਆਇਆ। ਜਦ ਦੁਕਾਨ 'ਤੇ ਕੰਮ ਕਰਨ ਵਾਲਾ ਲੜਕਾ ਉਸ ਨੂੰ ਮੋਬਾਈਲ ਵਿਖਾਉਣ ਲੱਗਾ ਤਾਂ ਉਹ ਉਨ੍ਹਾਂ ਦੀ ਦਕਾਨ ਤੋਂ 50 ਹਜ਼ਾਰ ਤੋਂ ਵੱਧ ਕੀਮਤ ਵਾਲੇ 3 ਮੋਬਾਈਲ ਚੋਰੀ ਕਰਕੇ ਫਰਾਰ ਹੋ ਗਿਆ। ਇਹ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਦੁਕਾਨ ਮਾਲਕ ਵੱਲੋਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਏਐਸਆਈ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੀਸੀਟੀਵੀ ਫੁੱਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰ ਕਰ ਲੈਣਗੇ।