ਅੰਮ੍ਰਿਤਸਰ 'ਚ ਟਾਹਲੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਨਾ ਖੋਲਣ 'ਤੇ ਕੀਤਾ ਸ਼ਾਂਤਮਈ ਰੋਸ ਮੁਜ਼ਾਹਰਾ
ਅੰਮ੍ਰਿਤਸਰ: ਕਰਫਿਊ 'ਚ ਢਿੱਲ ਮਿਲਣ ਦੌਰਾਨ ਸੂਬਾ ਸਰਕਾਰ ਨੇ ਦੁਕਾਨਾਂ ਨੂੰ ਖੋਲਣ ਦਾ ਐਲਾਨ ਕੀਤਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਨਹੀਂ ਖੋਲਣ ਦਿੱਤੀਆਂ। ਇਸ ਕਾਰਨ ਸਮੁੱਚੇ ਟਾਹਲੀ ਵਾਲਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ। ਟਾਹਲੀ ਵਾਲਾ ਬਾਜ਼ਾਰ ਦੇ ਸਕੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਰਫਿਊ ਦੀ ਢਿੱਲ ਦੌਰਾਨ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਖੁੱਲਣਗੀਆਂ ਪਰ ਜਦੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਖੋਲਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਦੁਕਾਨਾਂ ਖੋਲ੍ਹਣ ਤੋਂ ਮਨਾਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਰਫਿਊ ਦੀ ਸਥਿਤੀ 'ਚ ਕੁਝ ਦੁਕਾਨਦਾਰ ਪੁਲਿਸ ਮੁਲਾਜ਼ਮ ਦੀ ਮਦਦ ਨਾਲ ਆਪਣਾ ਮਾਲ ਵੇਚ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਉਨ੍ਹਾਂ ਦੁਕਾਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।