ਅੰਮ੍ਰਿਤਸਰ: ਸਰਕਾਰੀ ਮਦਦ ਦੀ ਉਡੀਕ 'ਚ ਰਿਕਸ਼ਾ ਚਾਲਕ ਦਾ ਪਰਿਵਾਰ - ਮਦਦ ਦੀ ਉਡੀਕ 'ਚ ਰਿਕਸ਼ਾ ਚਾਲਕ
ਅੰਮ੍ਰਿਤਸਰ : ਕਰਫਿਊ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡੇ ਜਾਣ 'ਤੇ ਹੋਰਨਾਂ ਲੋੜੀਂਦਾ ਸੁਵਿਧਾਵਾਂ ਮੁਹੱਇਆ ਕਰਵਾਏ ਜਾਣ ਦਾ ਵਾਅਦਾ ਕੀਤਾ ਗਿਆ ਸੀ। ਕੋਰੋਨਾ ਸੰਕਟ ਦੇ ਮੱਦੇਨਜ਼ਰ ਕਰਫਿਊ ਲਗਾਏ ਜਾਣ ਕਾਰਨ ਮਜ਼ਦੂਰ ਤੇ ਦਿਹਾੜੀਦਾਰਾਂ ਦੀ ਜੀਵਨ ਬੇਹਦ ਪ੍ਰਭਾਵਤ ਹੋ ਰਿਹਾ ਹੈ। ਅਜਿਹੇ ਸਮੇਂ 'ਚ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਲੋਕਾਂ ਲਈ ਦੋ ਵਕਤ ਦਾ ਖਾਣਾ ਜੁਟਾਣਾ ਔਖਾ ਹੋ ਗਿਆ ਹੈ। ਸ਼ਹਿਰ 'ਚ ਇੱਕ ਰਿਕਸ਼ਾ ਚਾਲਕ ਨੇ ਈਟੀਵੀ ਭਾਰਤ ਨਾਲ ਆਪਣੀ ਮੁਸ਼ਕਲ ਸਾਂਝੀ ਕਰਦਿਆਂ ਕਿਹਾ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਇੱਥੇ ਦੋ ਮਹੀਨੇ ਤੋਂ ਫਸਿਆ ਹੋਇਆ ਹੈ, ਰਿਕਸ਼ਾ ਬੰਦ ਹੈ ਅਤੇ ਸਾਡੇ 12 ਪਰਿਵਾਰ ਭੁੱਖੇ ਮਰ ਰਹੇ ਹਨ। ਜਦੋਂ ਅਸੀਂ ਆਪਣੇ ਨਗਰ ਦੇ ਐਮਸੀ ਨੂੰ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਪਿੰਡ ਚਲੇ ਜਾਣ ਜਦੋਂ ਕਿ ਉਨ੍ਹਾਂ ਦੇ ਰਾਸ਼ਨ ਕਾਰਡ, ਆਧਾਰ ਕਾਰਡ ਅੰਮ੍ਰਿਤਸਰ ਦੇ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਵੋਟਾਂ ਨੂੰ ਪਾ ਰਹੇ ਹਨ। ਉਸ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਅਜੇ ਤੱਕ ਕੋਈ ਵੀ ਰਾਸ਼ਨ ਸਹਾਇਤਾ ਨਹੀਂ ਮਿਲੀ। ਉਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ।