ਕੋਰੋਨਾ ਵਾਇਰਸ ਦੇ ਚਲਦੇ ਅੰਮ੍ਰਿਤਸਰ ਵਾਸੀ ਘਰ ਰਹਿ ਕੇ ਮਨਾ ਰਹੇ ਵਿਸਾਖੀ - people pray at home
ਅੰਮ੍ਰਿਤਸਰ: ਅੱਜ ਵਿਸਾਖੀ ਦਾ ਤਿਉਹਾਰ ਹੈ। ਪੰਜਾਬ 'ਚ ਹਰ ਸਾਲ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਭਾਵ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਵਾਇਰਸ ਦੇ ਚਲਦੇ ਇਸ ਵਾਰ ਦੀ ਵਿਸਾਖੀ ਦੇ ਰੰਗ ਫਿੱਕੇ ਪੈ ਗਏ। ਕਰਫਿਊ ਕਾਰਨ ਅੰਮ੍ਰਿਤਸਰ ਦੇ ਲੋਕ ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਹੀਂ ਜਾ ਸਕੇ ਤੇ ਲੋਕਾਂ ਵੱਲੋਂ ਘਰ 'ਚ ਬੈਠ ਕੇ ਪਾਠ ਕੀਤਾ ਜਾ ਰਿਹਾ ਹੈ। ਲੋਕ ਘਰ ਰਹਿ ਕੇ ਹੀ ਵਿਸਾਖੀ ਮਨਾ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਸੰਕਟ ਦੇ ਚਲਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪੰਜਬਾ ਸਰਕਾਰ ਵੱਲੋਂ ਲੋਕਾਂ ਨੂੰ ਘਰ ਰਹਿ ਕੇ ਵਿਸਾਖੀ ਮਨਾਉਣ ਦੀ ਅਪੀਲ ਕੀਤੀ ਗਈ ਹੈ।ਇਸ ਦੇ ਨਾਲ ਲੋਕਾਂ ਦੀ ਭੀੜ ਇੱਕਠੀ ਨਹੀਂ ਹੋਵੇਗੀ ਤੇ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇਗਾ।