ਰਾਜੀਨਾਮੇ 'ਤੇ ਗਏ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ - ਪਿੰਡ ਢਿਲਵਾਂ
ਅੰਮ੍ਰਿਤਸਰ: ਮੋਹਕਮ ਪੁਰਾ ਦੇ ਰਹਿਣ ਵਾਲੇ ਵਿਸ਼ਾਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਕ ਵਿਸ਼ਾਲ ਆਪਣੇ ਦੋਸਤਾਂ ਨਾਲ ਕਪੂਰਥਲਾ ਵਿੱਚ ਕਿਸੇ ਰਾਜੀਨਾਮੇ 'ਤੇ ਗਿਆ ਸੀ ਅਤੇ ਸ਼ਾਮ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਵਿਸ਼ਾਲ ਨੂੰ ਗੋਲੀ ਲੱਗੀ ਹੈ। ਵਿਸ਼ਾਲ ਆਟੋ ਚਲਾਉਂਦਾ ਸੀ ਅਤੇ ਉਸ ਦਾ ਇੱਕ ਬੱਚਾ ਹੈ। ਵਿਸ਼ਾਲ ਆਪਣੇ ਘਰ ਦਾ ਇਕਲੌਤਾ ਪੁੱਤਰ ਸੀ। ਵਿਸ਼ਾਲ ਦੇ ਪਰਿਵਾਰ ਦੀ ਮੰਗ ਹੈ ਕੀ ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਡੀ.ਐਸ.ਪੀ. ਦਾ ਕਹਿਣਾ ਹੈ ਕਿ ਵਿਸ਼ਾਲ ਪਿੰਡ ਢਿਲਵਾਂ ਗਿਆ ਸੀ ਅਤੇ ਉੱਥੇ ਗੋਲੀ ਚੱਲੀ ਜਿਸ ਦੌਰਾਨ ਵਿਸ਼ਾਲ ਦੀ ਮੌਤ ਹੋ ਗਈ।