ਅੰਮ੍ਰਿਤਸਰ ਰੇਲਵੇ ਵਿਭਾਗ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ - ਪਿੰਡ ਤਲਵੰਡੀ ਡੋਗਰਾ
ਅੰਮ੍ਰਿਤਸਰ: ਮਾਨਾਵਾਲਾ ਤੇ ਜੰਡਿਆਲਾ ਦੇ ਰਸਤੇ ਵਿੱਚ ਪੈਂਦੇ ਫਾਟਕ 'ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਦੇ ਸਮੇਂ ਫਾਟਕ ਦੇ ਗੇਟ ਮੈਨ ਨੂੰ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੇਟ ਮੈਨ ਨੂੰ ਬੰਧਕ ਬਣਾ ਕੇ ਦਰਵਾਜ਼ੇ ਨੂੰ ਦਾਤਰ ਨਾਲ ਤੋੜ ਕੇ ਅੰਦਰ ਪਈਆਂ ਰੇਲਵੇ ਦੀਆਂ 14 ਬੈਟਰੀਆਂ ਨੂੰ ਚੋਰੀ ਕੀਤਾ ਤੇ ਬਾਅਦ ਵਿੱਚ ਫਰਾਰ ਹੋ ਗਿਆ। ਇੰਨਾ ਹੀ ਨਹੀਂ ਦੋਸ਼ੀਆਂ ਨੇ ਜਾਣ ਵੇਲੇ ਹਵਾਈ ਗੋਲੀ ਵੀ ਚਲਾਈ ਗਈ। ਇਹ ਸਾਰੀ ਘਟਨਾ ਨੇੜੇ ਲੱਗੇ ਸਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਅਧਿਕਾਰੀ ਨੇ ਮੀਡੀਆ ਨਾਲ਼ ਗਲਬਾਤ ਕਰਦਿਆਂ ਦੱਸਿਆ ਕਿ ਇਕ ਦੋਸ਼ੀ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ ਜਿਸ ਦਾ ਨਾਂਅ ਪ੍ਰਗਟ ਸਿੰਘ ਸੀ ਤੇ ਮੁੱਖ ਦੋਸ਼ੀ ਸ਼ਮਸ਼ੇਰ ਸਿੰਘ ਸ਼ੇਰਾ ਜਿਸ ਨੂੰ ਪੁਲੀਸ ਨੇ ਕਾਬੂ ਕੀਤਾ ਹੈ ਜਿਸ ਉੱਤੇ 13-14 ਮਾਮਲੇ ਪਹਿਲਾਂ ਹੀ ਦਰਜ ਹਨ। ਇਹ ਜੰਡਿਆਲਾ ਨਾਲ ਸਬੰਧਤ ਹੈ ਤੇ ਇਸ ਦਾ ਪਿੰਡ ਤਲਵੰਡੀ ਡੋਗਰਾ ਹੈ। ਇਸ ਦੇ ਨਾਲ ਇਸ ਦੇ 2 ਸਾਥੀ ਹੋਰ ਵੀ ਕਾਬੂ ਕੀਤੇ ਹਨ ਤੇ 2 ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਇਨ੍ਹਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕਰਕੇ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਜਿਹੜੇ ਦੋ ਦੋਸ਼ੀ ਫਰਾਰ ਹਨ ਪੁਲੀਸ ਜਲਦ ਉਨ੍ਹਾਂ ਨੂੰ ਵੀ ਕਾਬੂ ਕਰ ਲਵੇਗੀ।