ਅੰਮ੍ਰਿਤਸਰ ਪੁਲਿਸ ਦੇ ਮੁਲਾਜ਼ਮ ਦੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਹੋਈ ਮੌਤ - ਸਰਵਿਸ ਰਿਵਾਲਵਰ
ਅੰਮ੍ਰਿਤਸਰ: ਪੁਲਿਸ ਮੁਲਾਜ਼ਮ ਏ ਐਸ ਆਈ ਕਾਬਲ ਸਿੰਘ ਦੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਪਰ ਹਸਪਤਾਲ ਪਹੁੰਚਦਿਆਂ ਹੀ ਉਸਦੀ ਮੌਤ ਹੋ ਗਈ ਹੈ।ਇਸ ਬਾਰੇ ਪੁਲਿਸ ਅਧਿਕਾਰੀ ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਕਾਬਲ ਸਿੰਘ ਖੁਸ਼ਦਿਲ ਇਨਸਾਨ ਸੀ ਖੁਦਕੁਸ਼ੀ ਨਹੀ ਕਰ ਸਕਦਾ ਮਾਮਲਾ ਸੰਗੀਨ ਹੈ ਇਸ ਲਈ ਤਫਤੀਸ਼ ਤੋ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।ਮ੍ਰਿਤਕ ਕਾਬਲ ਸਿੰਘ ਡਿਉਟੀ ਖਤਮ ਹੋਣ ਬਾਅਦ ਮਾਲ ਮੰਡੀ ਬਸ ਟਰਮੀਨਲ ਵਿਚ ਰੋਟੀ ਖਾਣ ਲਈ ਗਿਆ।ਉਸ ਦੌਰਾਨ ਹੀ ਉਸਦੇ ਗੋਲੀ ਵਜ ਗਈ ਅਤੇ ਉਸ ਦੀ ਮੌਤ ਹੋ ਗਈ।