ਅੰਮ੍ਰਿਤਸਰ: ਜਖ਼ਮੀ ਹੋਏ ਪੁਲਿਸ ਅਧਿਕਾਰੀ ਲਈ ਨਹੀਂ ਰੁਕੀ ਐਂਬੂਲੈਂਸ - ਅੰਮ੍ਰਿਤਸਰ ਤੋਂ ਖ਼ਬਰ
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਪੁਲਿਸ ਅਧਿਕਾਰੀ ਦਾ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਹੈਰਾਨੀ ਦੀ ਗੱਲ ਇਹ ਸੀ ਕਿ ਕੋਲੋਂ ਦੀ ਲੰਘ ਰਹੀ ਐਂਬੂਲੈਂਸ ਵੀ ਨਹੀਂ ਰੁਕੀ ਨਹੀਂ ਤੇ ਅੱਗੇ ਚਲੀ ਗਈ। ਇਸ ਦੌਰਾਨ ਇੱਕ ਔਰਤ ਨੇ ਉਸ ਅਧਿਕਾਰੀ ਦੀ ਮਦਦ ਕੀਤੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ।