ਅੰਮ੍ਰਿਤਸਰ ਪੁਲਿਸ ਨੇ ਜੰਮੂ ਨੂੰ ਜਾਂਦਾ ਬੌਲਦਾਂ ਨਾਲ ਭਰਿਆਂ ਟਰੱਕ ਫੜਿਆ - truck seized full of oxes
ਅੰਮ੍ਰਿਤਸਰ: ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਹਿੰਦੂ ਜਾਗ੍ਰਿਤੀ ਮੰਚ ਦੇ ਮੁਖੀ ਰਾਹੁਲ ਸੇਠ ਵੱਲੋਂ ਇਤਲਾਹ ਦਿੱਤੀ ਗਈ ਕਿ ਇੱਕ ਟਰੱਕ ਜੋ ਕਿ ਜੰਮੂ ਦਾ ਹੈ, ਉਸ ਵਿੱਚ ਗਊਆਂ ਨੂੰ ਜੰਮੂ-ਕਸ਼ਮੀਰ ਲਿਜਾਇਆ ਜਾ ਰਿਹਾ ਹੈ ਜਿੱਥੇ ਜਾ ਕੇ ਉਨ੍ਹਾਂ ਨੂੰ ਵੱਢ ਦੇਣਾ ਹੈ। ਪੁਲਿਸ ਨੇ ਨਾਕਾ ਲਗਾ ਕੇ ਉਸ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚ ਦੋ ਗਊਆਂ ਤੇ ਗਿਆਰਾਂ ਬੌਲਦ ਸਨ। ਪੁਲਿਸ ਨੇ ਟਰੱਕ ਲਿਜਾ ਰਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਮੀਦ ਹੈ ਕੁੱਝ ਹੋਰ ਵੀ ਵੱਡੇ ਖੁਲਾਸੇ ਹੋਣਗੇ।