ਅੰਮ੍ਰਿਤਸਰ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਏ ਗਏ ਅਭਿਆਨ ਦੇ ਤਹਿਤ ਸੂਚਨਾ ਦੇ ਆਧਾਰ 'ਤੇ ਪੁਤਲੀਘਰ ਵਿੱਚ ਪੁਲਿਸ ਨਾਕੇ ਲਗਾਏ ਗਏ। ਇਸ ਦੌਰਾਨ ਪੁਲਿਸ ਨੇ ਇਨੋਵਾ ਗੱਡੀ 'ਤੇ ਆ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਗੱਡੀ ਦੇ ਕਾਗਜ ਦੀ ਪੜਤਾਲ ਕਰਨੀ ਚਾਹੀ ਤਾਂ ਉਹ ਗੱਡੀ ਚੋਰੀ ਦੀ ਨਿਕਲੀ। ਗੱਡੀ ਚਾਲਕ ਦੀ ਪਛਾਣ ਹਰਜੋਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਕੋਲੋਂ ਹੋਰ ਗੱਡੀਆਂ ਵੀ ਬਰਾਮਦ ਹੋਈਆਂ ਜੋ ਕਿ ਇਹ ਜਾਲੀ ਕਾਗਜ ਬਣਾ ਕੇ ਵੇਚਦੇ ਸਨ।