ਅੰਮ੍ਰਿਤਰਸ ਦੀ ਪੁਲਿਸ ਨੇ ਸੜਕਾਂ ਤੋਂ ਹਟਵਾਏ ਨਜ਼ਾਇਜ ਕਬਜੇ - Amritsar police removed illegal encroachments
ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਇੱਕ ਪਾਸੇ 2022 ਵਿਧਾਨ ਸਭਾ ਚੋਣਾਂ (2022 Assembly Elections) ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਹੀ, ਦੂਜੇ ਪਾਸੇ ਕਾਰਪੋਰੇਸ਼ਨ ਦੇ ਲੋਕ ਵੀ ਹੁਣ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਵਿੱਚ ਵੀ ਕਾਰਪੋਰੇਸ਼ਨ ਵੱਲੋਂ ਨਾਜਾਇਜ਼ ਰੇਹੜ੍ਹੀ ਲਾਉਣ ਵਾਲਿਆਂ ਵਿਰੁੱਧ ਅਤੇ ਫੁੱਟਪਾਥ 'ਤੇ ਦੁਕਾਨਾਂ ਲਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਅੰਮ੍ਰਿਤਸਰ ਦੇ ਹਾਲ ਬਾਜ਼ਾਰ, ਪੁਰਾਣੀ ਪੀਰਾਂਬਾਗ ਅਤੇ ਹੋਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਕੀਤੀ ਗਈ, ਤਾਂ ਜੋ ਕਿ ਸੈਲਾਨੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆ ਸਕੇ।