ਅੰਮ੍ਰਿਤਸਰ ਪੁਲਿਸ ਨੇ STF ਦੇ ਡੀਐਸਪੀ ਦੀ ਖੋਹੀ ਕਾਰ ਕੀਤੀ ਬਰਾਮਦ - robbery case in amritsar
ਅੰਮ੍ਰਿਤਸਰ: ਸਥਾਨਕ ਪੁਲਿਸ ਬੀਤੇ ਦਿਨ ਐਸਟੀਐਫ ਦੇ ਡੀਐਸਪੀ ਤੋਂ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ਵਿੱਚ ਸੁਲਝਾਉਣ ਵਿੱਚ ਸਫਲ ਹੋ ਗਈ ਹੈ ਪਰ ਪੁਲਿਸ ਕਥਿਤ ਦੋਸ਼ੀ ਤੱਕ ਨਹੀਂ ਪਹੁੰਚ ਸਕੀ ਹੈ। ਪਰ ਪੁਲਿਸ ਕੱਲ੍ਹ ਸਵੇਰੇ ਕਾਰ ਤੱਕ ਹੀ ਪਹੁੰਚ ਸਕੀ ,ਕੱਲ ਐਸਟੀਐਫ ਦੇ ਡੀਐਸਪੀ ਤੋਂ ਤਿੰਨ ਅਣਪਛਾਤੇ ਨੌਜਵਾਨ ਪਿਸਤੌਲ ਦੀ ਨੋਕ ਤੇ ਗੱਡੀ ਖੋਹਕੇ ਫਰਾਰ ਹੋ ਗਏ ਸੀ ਅਤੇ ਅੱਜ ਪੁਲਿਸ ਕਾਰ ਤੱਕ ਤੇ ਪਹੁੰਚ ਗਈ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਇਹ ਜਲਦ ਹੀ ਮੁਲਜ਼ਮਾਂ ਤੱਕ ਪਹੁੰਚੇਗੀ। ਦੱਸ ਦਈਏ ਕਿ ਗੱਡੀ ਖੋਹਣ ਦਾ ਮਕਸਦ ਅਜੇ ਤੱਕ ਸਾਫ ਨਹੀਂ ਹੋ ਪਾਇਆ।