ਏਟੀਐਮ ਤੋੜਕੇ ਲੁੱਟ ਖੋਹ ਕਰਨ ਵਾਲੇ 3 ਦੋਸ਼ੀ ਪੁਲਿਸ ਨੇ ਕੀਤੇ ਕਾਬੂ - ਅੰਮ੍ਰਿਤਸਰ ਦੇ ਛੇਹਰਟਾ
ਅੰਮ੍ਰਿਤਸਰ: ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ ਕੀਤੇ ਹਨ। ਲੁੱਟ ਖੋਹ ਕਰਨ ਵਾਲੇ ਇਸ ਗਿਰੋਹ ਨੇ ਬੀਤੇ ਕੁਝ ਦਿਨ ਪਹਿਲਾ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਏਟੀਐਮ ਤੋੜ ਕੇ 2.50 ਲੱਖ ਰੁਪਏ ਲੁੱਟੇ ਸਨ। ਪੁਲਿਸ ਨੇ ਇਸ ਵਾਰਦਾਤ ਲਈ ਵਰਤੀ ਗਈ ਕਾਰ ਅਤੇ ਗੈਸ ਕਟਰ ਵੀ ਬਰਾਮਦ ਕਰ ਲਈ ਹੈ।