ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ - ਅੰਮ੍ਰਿਤਸਰ ਕਤਲ
ਅੰਮ੍ਰਿਤਸਰ: ਸ਼ਹਿਰ ਦੇ ਵਿੱਚ ਹੋਏ 12.03.2020 ਨੂੰ ਔਰਤ ਦੇ ਕਤਲ ਨੂੰ ਥਾਣਾ ਛੇਹਰਟਾ ਦੀ ਪੁਲਿਸ ਨੇ ਹੱਲ ਕਰ ਲਿਆ। ਇਸ ਮਾਮਲੇ ਵਿੱਚ ਅਵਤਾਰ ਸਿੰਘ ਰਾਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਵਤਾਰ ਸਿੰਘ ਰਾਗੀ ਮ੍ਰਿਤਕਾ ਦੇ ਪਤੀ ਗੁਰਮੁਖ ਸਿੰਘ ਦਾ ਦੋਸਤ ਸੀ ਅਤੇ ਘਰ ਵਿੱਚ ਪਏ ਗਹਿਣਿਆਂ ਨੂੰ ਲੁੱਟਣ ਦੀ ਨੀਅਤ ਨਾਲ ਔਰਤ ਦਾ ਕਤਲ ਕੀਤਾ ਗਿਆ ਸੀ। ਇਸ ਬਾਰੇ ਏਸੀਪੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਇਸ ਕੇਸ ਦੀ ਜਾਂਚ ਕੀਤੀ ਤੇ ਜਾਂਚ ਵਿੱਚ ਅਵਤਾਰ ਸਿੰਘ ਰਾਗੀ ਦੀ ਭੂਮਿਕਾ ਸ਼ੱਕ ਦੇ ਅਧੀਨ ਸੀ, ਜਿਸ ਤੋਂ ਬਾਅਦ ਅਵਤਾਰ ਸਿੰਘ ਨੇ ਕਾਫੀ ਪੁੱਛਗਿੱਛ ਤੋਂ ਬਾਅਦ ਅਵਤਾਰ ਸਿੰਘ ਦੀ ਜ਼ੁਬਾਨ 'ਤੇ ਸੱਚ ਸਾਹਮਣੇ ਆ ਗਿਆ। ਇਹ ਕਤਲ ਗਹਿਣਿਆਂ ਦੇ ਕਾਰਨ ਕੀਤਾ ਗਿਆ ਸੀ। ਪਹਿਲਾਂ ਸਤਪਾਲ ਕੌਰ ਦਾ ਗਲਾ ਘੁੱਟਿਆ ਅਤੇ ਫਿਰ ਅਵਤਾਰ ਸਿੰਘ ਗਹਿਣਿਆਂ ਨੂੰ ਲੈ ਕੇ ਫਰਾਰ ਹੋ ਗਿਆ। ਏਸਪੀ ਨੇ ਦੱਸਿਆ ਕਿ ਦੋਸ਼ੀ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।