ਪੰਜਾਬ

punjab

ਅੰਮ੍ਰਿਤਸਰ ਪੁਲਿਸ ਨੇ ਵਿਆਹੇ ਜੋੜੇ ਨੂੰ ਰੋਕ ਕੇ ਪਾਇਆ ਸ਼ਗਨ

By

Published : May 13, 2020, 4:29 PM IST

Published : May 13, 2020, 4:29 PM IST

ਅੰਮ੍ਰਿਤਸਰ: ਕਰਫਿਊ ਦੌਰਾਨ, ਨਵੇਂ ਵਿਆਹੇ ਜੋੜੇ ਦੀ ਖੁਸ਼ੀ ਉਸ ਵੇਲ੍ਹੇ ਦੁੱਗਣੀ ਹੋ ਗਈ, ਜਦੋਂ ਡੋਲੀ ਲੈ ਕੇ ਘਰ ਪਰਤ ਰਹੇ ਲਾੜੇ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਨਾਕਾਬੰਦੀ ਦੌਰਾਨ ਰੋਕਿਆ ਅਤੇ ਕਾਰ ਤੋਂ ਹੇਠਾਂ ਉਤਾਰਿਆ ਗਿਆ। ਪਹਿਲਾਂ ਹਰਪ੍ਰੀਤ ਨੂੰ ਕੁਝ ਸਮਝ ਨਹੀਂ ਆਇਆ, ਪਰ ਜਦੋਂ ਪੁਲਿਸ ਅਧਿਕਾਰੀਆਂ ਨੇ 500 ਰੁਪਏ ਸ਼ਗਨ ਦੇ ਤੌਰ 'ਤੇ ਦੋਵੇਂ ਨਵੀਂ ਵਿਆਹੀ ਜੋੜੀ ਨੂੰ ਦਿੱਤੇ ਤਾਂ ਉਨ੍ਹਾਂ ਨੂੰ ਸਮਝ ਆਈ ਕਿ ਸੀਨੀਅਰ ਪੁਲਿਸ ਅਧਿਕਾਰੀ ਮੁਬਾਰਕਾਂ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਦੋਵਾਂ ਨੇ ਖੁਸ਼ੀ ਜਤਾਉਂਦੇ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੇ ਵਿਆਹ ਦੌਰਾਨ ਕਰਫਿਊ ਦੇ ਨਿਯਮਾਂ ਦੀ ਪਾਲਣਾ ਕੀਤੀ।

ABOUT THE AUTHOR

...view details