ਅੰਮ੍ਰਿਤਸਰ ਪੁਲਿਸ ਨੇ ਕਤਲ ਦੇ ਮੁੱਖ ਆਰੋਪੀ ਨੂੰ ਕੀਤਾ ਕਾਬੂ - ਅੰਮ੍ਰਿਤਸਰ ਪੁਲਿਸ ਨੇ ਕਤਲ ਦੇ ਮੁੱਖ ਆਰੋਪੀ ਨੂੰ ਕੀਤਾ ਕਾਬੂ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋ ਪਿਛਲੇ ਦਿਨੀਂ ਹੋਏ ਕਤਲ ਕਰਨ ਵਾਲੇ ਮੁੱਖ ਆਰੋਪੀ ਨੂੰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਗੁਰਦਾਸਪੁਰ ਤੋਂ ਕਾਬੂ ਕਰ ਲਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਮਨਜੀਤ ਸਿੰਘ ਨੇ ਦੱਸਿਆ ਕਿ 11 ਦਿਸੰਬਰ ਨੂੰ ਵਕਤ ਮੁੱਦਈ ਮੁਕੱਦਮਾ ਸੰਦੀਪ ਗੁਪਤਾ ਨੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਵਿੱਚ ਸਨ, ਜੋ ਮੁੱਦਈ ਮਕੱਦਮਾ ਸੰਦੀਪ ਗੁਪਤਾ 'ਤੇ ਉਸਦਾ ਪਿਤਾ ਅਸ਼ੋਕ ਕੁਮਾਰ ਆਪਣੀ ਇਨੋਵਾ ਕਾਰ ਵਿੱਚ ਬੈਠ ਗਏ ਅਤੇ ਮੁੱਦਈ ਦਾ ਲੜਕਾ ਵਿਸ਼ੇਸ਼ ਉਰਫ ਵਿਸ਼ੂ ਅਤੇ ਉਸਦਾ ਡਰਾਈਵਰ ਪ੍ਰਿੰਸ ਪੁੱਤਰ ਰਤਨ ਸਿੰਘ ਵਾਸੀ ਗਲੀ ਨੰਬਰ 01, ਨੇੜੇ ਲਖਵਿੰਦਰ ਕਰਿਆਨਾ ਸਟੋਰ ,ਘਨੂਪੁਰ ਕਾਲੇ, ਛੇਹਾਰਟਾ, ਅੰਮ੍ਰਿਤਸਰ ਆਪਣੀ ਸੈਟਰੋ ਕਾਰ ਵਿੱਚ ਬੈਠ ਕੇ ਘਰ ਜਾਣ ਲੱਗੇ ਸੀ ਤਾਂ 3 ਨੌਜਵਾਨ ਮੋਟਰਸਾਇਕਲ ਸਵਾਰ ਚਮਰੰਗ ਰੋਡ ਦੀ ਤਰਫੋਂ ਆਏ, ਜਿੰਨ੍ਹਾਂ ਨੇ ਕਾਰ ਤੋਂ ਥੋੜਾ ਪਿੱਛੇ ਮੋਟਰਸਾਇਕਲ ਰੋਕ ਲਿਆ 3 ਵਿਅਕਤੀਆਂ ਦੇ ਮੂੰਹ ਬੰਨ੍ਹੇ ਹੋਏ ਸੀ।