ਅੰਮ੍ਰਿਤਸਰ ਪੁਲਿਸ ਨੇ ਸਵਾ ਕਿਲੋ ਤੋਂ ਵੱਧ ਅਫੀਮ ਸਣੇ ਮੁਲਜ਼ਮ ਕੀਤਾ ਕਾਬੂ - ਮਾਮਲੇ ’ਚ ਨਾਮਜ਼ਦ
ਅੰਮ੍ਰਿਤਸਰ: ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਅਫੀਮ ਸਣੇ ਮੁਲਜ਼ਮ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਇਸ ਮੌਕੇ ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੂੰ ਖੁਫ਼ੀਆ ਤੌਰ ’ਤੇ ਸੂਚਨਾ ਮਿਲੀ ਸੀ ਕਿ ਕਥਿਤ ਮੁਲਜ਼ਮ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਡੇਹਰੀਵਾਲ ਕੋਲ ਅਫੀਮ ਹੈ। ਸੂਚਨਾ ਦੇ ਅਧਾਰ ’ਤੇ ਕਥਿਤ ਮੁਲਜ਼ਮ ਕੋਲੋਂ ਇੱਕ ਕਿਲੋ 350 ਗ੍ਰਾਮ ਅਫੀਮ ਜ਼ਬਤ ਕੀਤੀ ਗਈ। ਮੁੱਢਲੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਉਕਤ ਅਫੀਮ ਸੁਖਵਿੰਦਰ ਸਿੰਘ ਨੂੰ ਕਿਸੇ ਰਿਸ਼ਤੇਦਾਰ ਨੇ ਦਿੱਤੀ ਹੈ, ਜਿਸ ਨੂੰ ਬੁਲਾ ਕੇ ਇਸ ਮਾਮਲੇ ’ਚ ਨਾਮਜ਼ਦ ਕੀਤਾ ਜਾਏਗਾ।