ਅੰਮ੍ਰਿਤਸਰ ਪੁਲਿਸ ਨੇ ਡਾਕਟਰ ਦੇ ਘਰ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਪੁਲਿਸ ਅੜਿੱਕੇ - ਡਾ. ਅਰੋੜਾ
ਅੰਮ੍ਰਿਤਸਰ: ਇੱਥੋਂ ਥਾਣਾ ਛੇਹਰਟਾ ਪੁਲਿਸ ਨੇ ਡਾ. ਅਰੋੜਾ ਦੇ ਘਰ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਏਸੀਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਹਰ ਡਾਕਟਰ ਰਾਕੇਸ਼ ਅਰੋੜਾ ਦੇ ਘਰ ਰਾਤ ਕਰੀਬ 11 ਵਜੇ ਕੁਝ ਨੌਜਵਾਨਾਂ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਡਾਕਾ ਮਾਰਨ ਵੇਲੇ ਮੁਲਜ਼ਮਾਂ ਕੋਲ ਮਾਰੂ ਹਥਿਆਰ ਸੀ ਜਿਸ ਵਿੱਚ 315 ਬੋਰ ਰਾਈਫਲ ਵੀ ਸ਼ਾਮਲ ਸੀ। ਰੌਲਾ ਪੈਣ ਦੇ ਡਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਮੁਕੱਦਮੇ ਦੀ ਤਫਤੀਸ਼ ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਤਾਂ ਉੱਕਤ ਮੁਲਜ਼ਮ ਬਾਰੇ ਪਤਾ ਲੱਗਾ ਜੋ ਕਿ ਮੁਕੱਦਮਾ ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚ ਜੁਡੀਸ਼ੀਅਲ ਹਵਾਲਾਤ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਉੱਕਤ ਮੁਕੱਦਮਾ ਵਿੱਚ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਉੱਕਤ ਵਾਰਦਾਤ ਵਿੱਚ ਆਪਣੀ ਸ਼ਮੂਲੀਅਤ ਨੂੰ ਕਬੂਲਿਆ ਅਤੇ ਆਪਣੇ ਨਾਲ ਉਸ ਦਿਨ ਵਾਰਦਾਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਬਾਰੇ ਵੀ ਖੁਲਾਸਾ ਕੀਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।