ਚੋਰੀ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਦੇ ਅੜਿੱਕੇ - ਰਣਜੀਤ ਐਵੀਨਿਊ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਵੱਲੋਂ ਕਰਫਿਉ ਦੌਰਾਨ ਇੱਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 4 ਐਲਸੀਡੀ, ਇੱਕ ਇਨਵੈਰਟਰ ਬੈਟਰੀ, 2 ਸਿਲੰਡਰ, 4 ਮੋਬਾਈਲ ਅਤੇ ਇੱਕ ਕੈਮਰਾ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਆਰੋਪੀ ਬੰਦ ਕੋਠੀਆਂ ਵਿੱਚੋਂ ਸਮਾਨ ਚੋਰੀ ਕਰਕੇ ਲੋਕਾਂ ਨੂੰ ਵੇਚਦੇ ਸਨ। ਇਹ ਆਰੋਪੀ ਨਾਕਾਬੰਦੀ ਦੌਰਾਨ ਐਲਸੀਡੀ ਸਮੇਤ ਫੜੇ ਗਏ ਸਨ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।