ਪੰਜਾਬ

punjab

ETV Bharat / videos

ਅੰਬਰਸਰੀਆਂ ਨੇ ਕਰਫ਼ਿਊ ਵਿੱਚ ਢਿੱਲ ਦਾ ਚੁੱਕਿਆ ਫਾਇਦਾ - punjab news

By

Published : May 16, 2020, 3:33 PM IST

ਅੰਮ੍ਰਿਤਸਰ: ਕੋਰੋਨਾ ਕਰਕੇ ਭਾਰਤ ਵਿੱਚ 20 ਮਾਰਚ ਤੋਂ ਕਰਫ਼ਿਊ ਚੱਲ ਰਿਹਾ ਹੈ। ਇਸ ਕਾਰਨ ਆਮ ਲੋਕ ਘਰਾਂ ਤੱਕ ਸੀਮਤ ਰਹਿ ਗਏ ਹਨ ਪਰ ਲੰਘੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਲਗਭਗ ਸਾਰੇ ਪੰਜਾਬ ਵਿੱਚ ਦੁਕਾਨਾਂ ਸਵੇਰੇ 7 ਤੋਂ ਸ਼ਾਮ 6 ਤੱਕ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਨਾਕਿਆਂ 'ਤੇ ਖੁੱਲ੍ਹ ਦੇ ਦਿੱਤੀ ਹੈ। ਇਸ ਤਹਿਤ ਹੀ ਅੰਮ੍ਰਿਤਸਰ ਵਿਖੇ ਸਾਰੇ ਹੀ ਬਾਜ਼ਾਰ ਖੁੱਲ੍ਹੇ ਤੇ ਅੰਮ੍ਰਿਤਸਰ ਵਾਸੀਆਂ ਨੇ ਪੂਰਾ ਫ਼ਾਇਦਾ ਚੁੱਕਿਆ ਤੇ ਆਪਣਾ ਜ਼ਰੂਰੀ ਸਮਾਨ ਲਿਆ। ਇਸ ਦੌਰਾਨ ਹਾਲ ਬਜ਼ਾਰ, ਘੰਟਾ ਘਰ ਅਦਿ ਬਜ਼ਾਰਾਂ ਵਿੱਚ ਪੂਰੀ ਰੌਣਕ ਦਿਖਾਈ ਦਿੱਤੀ।

ABOUT THE AUTHOR

...view details