ਅੰਮ੍ਰਿਤਸਰ: ਰਾਸ਼ਟਰੀ ਮਨੁੱਖੀ ਅਧਿਕਾਰ ਦੇ ਮੈਂਬਰਾਂ ਨੇ ਕੋਰੋਨਾ ਪੇਟਿੰਗ ਬਣਾ ਲੋਕਾਂ ਨੂੰ ਕੀਤਾ ਜਾਗਰੂਕ - ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ
ਅੰਮ੍ਰਿਤਸਰ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਸੰਕਟ ਦੇ ਸਮੇਂ 'ਚ ਜਿੱਥੇ ਪੂਰੀ ਦੁਨੀਆ ਇਸ ਮਹਾਂਮਾਰੀ ਨਾਲ ਲੜ ਰਹੀ ਹੈ, ਉੱਥੇ ਹੀ ਅੰਮ੍ਰਿਤਸਰ 'ਚ ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੇ ਮੈਂਬਰ ਸ਼ਹਿਰ ਦੀਆਂ ਸੜਕਾਂ 'ਤੇ ਕੋਰੋਨਾ ਵਾਇਰਸ ਤੇ ਕੋਰੋਨਾ ਯੋਧਿਆਂ ਦੀ ਤਸਵੀਰਾਂ ਬਣਾ ਕੇ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕਰ ਰਹੇ ਹਨ। ਇਸ ਬਾਰੇ ਦੱਸਦੇ ਹੋਏ ਰਾਸ਼ਟਰੀ ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੇ ਕੌਰਡੀਨੇਟਰ ਸੁਖਵੰਤ ਸਿੰਘ ਲੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਕੋਰੋਨਾ ਵਾਇਰਸ ਤੋਂ ਬਚਣ ਲਈ ਪੇਟਿੰਗ ਰਾਹੀਂ ਸਮਾਜਿਕ ਦੂਰੀ ਬਣਾਓੁਣ, ਕਰਫਿਊ ਦੀ ਪਾਲਣਾ ਤੇ ਬਚਾਅ ਲਈ ਸੁਨੇਹਾ ਦੇ ਰਹੇ ਹਨ।