ਅੰਮ੍ਰਿਤਸਰ :ਸਮਾਜ ਸੇਵੀ ਸੰਸਥਾ ਲੋਟਸ ਫਾਊਂਡੇਸ਼ਨ ਨੇ ਵੰਡੇ ਮੁਫ਼ਤ ਮਾਸਕ - ਕੋਰੋਨਾ ਵਾਇਰਸ ਦੇ ਕਹਿਰ ਤੋਂ ਬੱਚਣ ਲਈ ਮੁਫ਼ਤ ਮਾਸਕ ਵੰਡੇ
ਅੰਮ੍ਰਿਤਸਰ ਦੇ ਰਣਜੀਤ ਐਵੀਨਿਉ 'ਚ ਲੋਟਸ ਫਾਉਡੇਸ਼ਨ ਵੱਲੋਂ ਕੋਰੋਨਾ ਵਾਇਰਸ ਦੇ ਕਹਿਰ ਤੋਂ ਬੱਚਣ ਲਈ ਮੁਫ਼ਤ ਮਾਸਕ ਵੰਡੇ ਗਏ ਹਨ। ਇਸ ਮੌਕੇ ਲੋਟਸ ਫਾਉਡੇਸ਼ਨ ਦੇ ਪ੍ਰਧਾਨ ਹਰਜੋਤ ਮੱਕੜ ਨੇ ਕਿਹਾ ਕਿ ਲੋਕਾਂ 'ਚ ਕੋਰੋਨਾ ਵਾਇਰਸ ਪ੍ਰਤੀ ਬਹੁਤ ਡਰ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਹਰਜੋਤ ਮੱਕੜ ਨੇ ਲੋਕਾਂ ਨੂੰ ਇਸ ਤੋਂ ਬੱਚਣ ਦੇ ਉਪਾਅ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਵਾਸੀਆਂ ਨੂੰ 200 ਦੇ ਕਰੀਬ ਮਾਸਕ ਵੰਡੇ ਹਨ।