ਅੰਮ੍ਰਿਤਸਰ: ਚਾਲੂ ਬੱਸਾਂ 'ਚ 30 ਤੋਂ ਘੱਟ ਸਵਾਰੀਆਂ ਦੇ ਬੈਠਣ ਦੇ ਦਿੱਤੇ ਆਦੇਸ਼ - 20 ਮਾਰਚ ਦੀ ਰਾਤ ਨੂੰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਨੂੰ ਬੰਦ
ਪੰਜਾਬ ਸਰਕਾਰ ਨੇ 20 ਮਾਰਚ ਦੀ ਰਾਤ ਨੂੰ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸੀ ਤੇ ਸਰਕਾਰ ਨੇ ਕੁਝ ਰੂਟਾਂ ਦੀ ਆਵਾਜਾਈ ਨੂੰ ਜਾਰੀ ਰੱਖਿਆ ਸੀ ਪਰ ਸੂਬਾ ਸਰਕਾਰ ਨੇ ਚਾਲੂ ਬੱਸਾਂ 'ਚ 30 ਤੋਂ ਘੱਟ ਸਵਾਰੀਆਂ ਹੀ ਬੈਠਣ ਦੇ ਆਦੇਸ਼ ਦਿੱਤੇ ਸਨ। ਜਦੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਦਾ ਜਾਇਜ਼ਾ ਲਿਆ ਤਾਂ ਜਿਹੜੀਆਂ ਰੂਟਾਂ ਦੀ ਆਵਾਜਾਈ ਜਾਰੀ ਸੀ ਉਹ ਬੱਸਾਂ ਸਵਾਰੀਆਂ ਨਾਲ ਭਰੀਆਂ ਹੋਈਆਂ ਸਨ। ਇਸ ਦੌਰਾਨ ਬੱਸਾਂ ਦੇ ਵਿੱਚ ਬੈਠਿਆਂ ਸਵਾਰੀਆਂ ਨੇ ਨਾਂਹ ਹੀ ਮਾਸਕ ਪਾਏ ਹੋਏ ਸਨ ਤੇ ਨਾਂਹ ਬੱਸ 'ਚ ਸੈਨੇਟਾਇਜ਼ਰ ਦੀ ਕੋਈ ਸੁੱਵਿਧਾ ਸੀ।
Last Updated : Mar 22, 2020, 7:26 PM IST