ਖੇਤੀ ਸੈਕਟਰ ਲਈ ਬਿਹਤਰ ਬਜਟ ਵੰਡ ਦੀ ਉਮੀਦ ਕਰ ਰਹੇ ਕਿਸਾਨ
ਮੋਦੀ ਸਰਕਾਰ ਦੇ ਆਮ ਬਜਟ 2020 ਤੋਂ ਕਿਸਾਨ ਕਈ ਉਮੀਦਾਂ ਲਾਈ ਬੈਠੇ ਹਨ। ਕਿਸਾਨ ਖੇਤੀ ਸੈਕਟਰ ਲਈ ਬਿਹਤਰ ਬਜਟ ਵੰਡ ਦੀ ਉਮੀਦ ਕਰ ਰਹੇ ਹਨ। ਕਿਸਾਨ ਫ਼ਸਲਾਂ ਦੇ ਭਾਅ ਲਈ ਵੱਖਰਾ ਪ੍ਰਬੰਧ ਕਰਨ ਦੀ ਮੰਗ ਵੀ ਕਰ ਰਹੇ ਹਨ। ਕਿਸਾਨ ਅਧਿਕਾਰ ਸਮੂਹ, ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਨੇ ਕਿਹਾ, 'ਸਰਕਾਰ ਕਹਿ ਰਹੀ ਹੈ ਕਿ ਉਹ ਕਿਸਾਨੀ ਦੀ ਆਮਦਨੀ ਨੂੰ ਦੁੱਗਣੇ ਕਰ ਦੇਣਗੇ ਪਰ ਸਾਡੇ ਕੋਲ ਹੁਣ ਤੱਕ ਦਾ ਕੋਈ ਰੋਡਮੈਪ ਨਹੀਂ ਹੈ।