ਅੰਮ੍ਰਿਤਸਰ: ਪੈਸਿਆਂ ਦੇ ਲੈਣ ਦੇਣ ਦੇ ਚਲਦੇ ਕਿਸਾਨ ਨੇ ਕੀਤੀ ਖੁਦਕੁਸ਼ੀ - ਪਰਮਜੀਤ ਸਿੰਘ
ਅੰਮ੍ਰਿਤਸਰ ਦੇ ਚਾਟੀਵਿੰਡ ਦੇ ਰਹਿਣ ਵਾਲੇ ਕਿਸਾਨ ਪਰਮਜੀਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਹੈ। ਦਸੱਣਯੋਗ ਹੈ ਕਿ ਪਰਮਜੀਤ ਸਿੰਘ ਦਾ ਆੜ੍ਹਤੀਏ(ਦਰਸ਼ਨ ਸਿੰਘ) ਨਾਲ ਪੈਸਿਆਂ ਦਾ ਲੈਣ ਦੇਣ ਸੀ। ਇਸ ਦੌਰਾਨ ਪਰਮਜੀਤ ਨੇ ਜ਼ਮੀਨ ਦੇ ਕਾਗਜ਼ ਦੇ ਕੇ ਦਰਸ਼ਨ ਸਿੰਘ ਤੋਂ 3 ਲੱਖ ਰੁਪਏ ਲਏ ਸੀ ਜਿਸ ਚੋਂ 19000 ਦਾ ਬਕਾਇਆ ਰਹਿ ਗਿਆ ਸੀ। ਦਰਸ਼ਨ ਸਿੰਘ ਵੱਲੋਂ ਉਸ ਦੀ ਜ਼ਮੀਨ ਦੇ ਕਾਗਜ਼ ਵਾਪਿਸ ਨਹੀਂ ਦੇ ਰਿਹਾ ਸੀ। ਇਸ ਤੋਂ ਦੁੱਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਇਸ 'ਤੇ ਐਸਐਚਓ ਨੇ ਕਿਹਾ ਕਿ ਦਰਸ਼ਨ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।