ਅੰਮ੍ਰਿਤਸਰ ਦੇ ਐਕਸਾਈਜ਼ ਵਿਭਾਗ ਨੇ ਸ਼ਰਾਬ ਦਾ ਟਰੱਕ ਕੀਤਾ ਕਾਬੂ - ਐਕਸਾਈਜ਼ ਵਿਭਾਗ ਅੰਮ੍ਰਿਤਸਰ
ਅੰਮ੍ਰਿਤਸਰ ਦੇ ਐਕਸਾਈਜ ਵਿਭਾਗ ਨੇ ਨਾਕੇਬੰਦੀ ਦੌਰਾਨ ਇੱਕ ਟਰੱਕ ਕਬਜ਼ੇ ਵਿੱਚ ਕੀਤਾ ਜਿਸ ਵਿੱਚ ਕੁੱਲ 151 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ। ਅੰਮ੍ਰਿਤਸਰ ਐਕਸਾਈਜ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਤੋਂ ਰਾਮ ਤੀਰਥ ਵੱਲ ਨੂੰ ਇੱਕ ਸ਼ਰਾਬ ਦਾ ਭਰਿਆ ਟਰੱਕ ਜਾ ਰਿਹਾ ਹੈ ਜਦ ਐਕਸਾਈਜ ਵਿਭਾਗ ਦੀ ਟੀਮ ਨੇ ਰਾਮਤੀਰਥ ਚੋਕੀ ਦੇ ਮੁਖੀ ਨਾਲ ਮਿਲ ਕੇ ਨਾਕਾਬੰਦੀ ਕੀਤੀ ਗਈ ਤੇ ਟ੍ਰੈਕ ਨੂੰ ਕਾਬੂ ਵਿੱਚ ਕੀਤਾ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸੇਂ ਦੌਰਾਨ ਐਕਸਾਈਜ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਟਰੱਕ ਨੂੰ ਕਾਬੂ ਵਿੱਚ ਕਰਕੇ ਤੇ ਵਿੱਚੋਂ 151 ਪੇਟੀਆ ਸ਼ਰਾਬ ਬਰਾਮਦ ਕੀਤੀ ਹੈ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਤੇ ਮਾਲਕ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।