ਅੰਮ੍ਰਿਤਸਰ: 6 ਯਾਤਰੀਆਂ ਨੂੰ 5 ਕਰੋੜ ਦੇ ਸੋਨੇ ਸਮੇਤ ਕੀਤਾ ਕਾਬੂ - Amritsar ariport
ਅੰਮ੍ਰਿਤਸਰ: ਹਵਾਈ ਅੱਡੇ ਉੱਤੇ ਕਸਟਮ ਵਿਭਾਗ ਨੇ ਦੁਬਈ ਅਤੇ ਸ਼ਾਰਜਾਹ ਤੋਂ ਆਏ 6 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਕਸਟਮ ਅਧਿਕਾਰੀਆਂ ਨੇ 5 ਕਰੋੜ ਦਾ ਸੋਨਾ ਬਰਾਮਦ ਕੀਤਾ ਹੈ, ਜੋ ਕੱਪੜਿਆਂ ਵਾਲੀ ਪ੍ਰੈੱਸ ਅਤੇ ਜੂਸਰ ਵਿੱਚ ਸੋਨਾ ਲੁਕਾ ਕੇ ਲਿਆ ਰਹੇ ਸਨ। ਦਿੱਲੀ ਤੋਂ ਕਸਟਮ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਚੈਕਿੰਗ ਦੌਰਾਨ ਗ੍ਰੀਨ ਚੈਨਲ ਕ੍ਰਾਸ ਕਰਦੇ ਸਮੇਂ ਕਸਟਮ ਅਧਿਕਾਰੀਆਂ ਨੂੰ ਇਨ੍ਹਾਂ ਉੱਤੇ ਸ਼ੱਕ ਹੋਇਆ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਨ੍ਹਾਂ ਨੂੰ ਰੋਕਿਆ ਅਤੇ ਸਮਾਨ ਦੀ ਤਾਲਾਸ਼ੀ ਲਈ। ਜਿਸ ਤੋਂ ਬਾਅਦ ਇਨ੍ਹਾਂ ਕੋਲੋਂ 10.22 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ।