ਪੰਜਾਬ

punjab

ETV Bharat / videos

ਅੰਮ੍ਰਿਤਸਰ ਨਿਗਮ ਨੇ ਭੁੱਖ ਹੜਤਾਲ ਕਰਕੇ ਮਨਾਇਆ ਕਿਸਾਨ ਦਿਵਸ - ਅੰਮ੍ਰਿਤਸਰ ਨਿਗਮ ਨੇ ਮਨਾਇਆ ਕਿਸਾਨ ਦਿਵਸ

By

Published : Dec 23, 2020, 10:46 PM IST

ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਨਗਰ ਨਿਗਮ ਦੇ ਕੌਂਸਲਰਾਂ ਨੇ ਕਿਸਾਨ ਦਿਵਸ ਮਨਾਉਂਦੇ ਹੋਏ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ। ਸਵੇਰੇ 11:30 ਵਜੇ ਤੋਂ ਸ਼ਾਮ 4 ਵਜੇ ਤੱਕ ਕੰਪਨੀ ਬਾਗ਼ ਵਿੱਚ ਭੁੱਖ ਹੜਤਾਲ ਦੌਰਾਨ ਮੇਅਰ ਰਿੰਟੂ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਸਰਮਾਇਆ ਹਨ, ਜੋ ਅੱਜ ਇੰਨੀ ਠੰਢ ਵਿੱਚ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਇਸ ਸੰਘਰਸ਼ ਦੀ ਘੜੀ ’ਚ ਹਮੇਸ਼ਾ ਕਿਸਾਨਾਂ ਨਾਲ ਹਨ, ਜਿਸ ਤਹਿਤ ਭੁੱਖ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਠੀਕ ਹਨ। ਇਸ ਲਈ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।

ABOUT THE AUTHOR

...view details